Punjab police ਨੇ ਬੱਚਿਆਂ ਨੂੰ ਵੰਡੇ ਹੈਲਮਟ
ਅੰਮ੍ਰਿਤਸਰ 22 ਨਵੰਬਰ- ਏ.ਡੀ.ਜੀ.ਪੀ.ਟ੍ਰੈਫਿਕ,ਏ.ਐੱਸ. ਰਾਏ ਸਾਹਿਬ ਅਤੇ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐੱਸ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ (Punjab police) ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਨੇ ਇੰਡੀਅਨ ਹੈਡ ਇੰਜਰੀ ਫਾਊਡੇਸ਼ਨ ਦਿੱਲੀ ਦੇ ਮੁਖੀ ਡਾ ਚਿਤਰਾ ਦੇ ਸਹਿਯੋਗ ਨਾਲ ਹੈਲਮੇਟ ਆਈ ਸੀ ਆਈ ਲਿਮਬਾਰਡ ਜਨਰਲ ਇੰਸ਼ੋਰੈਂਸ ਵਲੋ ਸਿਰ ਦੀ ਸੁਰੱਖਿਆ ਲਈ ਹੈਲਮੇਟ ਵੰਡੇ ਗਏ। ਬੱਚੇ ਜੋ ਕਿ ਪੰਜਵੀਂ ਕਲਾਸ ਤੋ ਲੈ ਕੇ ਅੱਠਵੀ ਕਲਾਸ ਵਿੱਚ ਪੜ੍ਹ ਰਹੇ ਹਨ, ਉਹਨਾਂ ਨੂੰ ਹੈਲਮੇਟ ਤਰਜੀਹੀ ਆਧਾਰ ਤੇ ਦਿੱਤੇ ਗਏ ਤਾਂ ਜੋ ਲੋਕਾ ਵਿੱਚ ਇਕ ਜਾਗਰੂਕਤਾ ਆਵੇ ਅਤੇ ਸਮਾਜ ਵਿੱਚ ਹੈਲਮੇਟ ਦੀ ਅਹਿਮੀਅਤ ਬਾਰੇ ਲੋਕਾ ਨੂੰ ਜਾਗਰੂਕ ਕੀਤਾ ਜਾ ਸਕੇ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਬਾ ਵਿਖੇ ਬੱਚਿਆ ਨੂੰ ਹੈਲਮੇਟ ਦੇ ਕੇ, ਹੋ ਰਹੇ ਹਾਦਸਿਆ ਵਿੱਚ ਬਾਰੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਸਿਰ ਵਿੱਚ ਲੱਗ ਰਹੀਆਂ ਸੱਟਾਂ ਤੋ ਬਚਾਅ ਲਈ ਹੈਲਮੇਟ ਪਾਉਣ ਬਾਰੇ ਦਸਿਆ ਗਿਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/