ਸ਼ਮਸ਼ੇਰ ਸਿੰਘ ਧਾਮੀ ਪ੍ਰਧਾਨ, ਮਹਿੰਦਰ ਕੁਮਾਰ ਮਹਿਤਾ ਜਨਰਲ ਸਕੱਤਰ ਚੁਣੇ ਗਏ
ਹੁਸ਼ਿਆਰਪੁਰ, 26 ਦਸੰਬਰ, ( ਤਰਸੇਮ ਦੀਵਾਨਾ )ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਕਮੇਟੀ ਹੁਸ਼ਿਆਰਪੁਰ ਦੀ ਚੋਣ, ਚੋਣ ਕਮੇਟੀ ਦੇ ਅਬਜਰਵਰ ਬਲਵੀਰ ਸਿੰਘ ਸੈਣੀ ਸੂਬਾ ਪ੍ਰੈਸ਼ ਸਕੱਤਰ ਅਤੇ ਬਾਲ ਕ੍ਰਿਸ਼ਨ ਸਾਬਕਾ ਜਿਲ੍ਹਾ ਵਿੱਤ ਸਕੱਤਰ ਵੱਲੋਂ ਅਮਲ ਵਿੱਚ ਲਿਆਂਦੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਕੁਲਵਰਨ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਚੋਣ ਪ੍ਰਕਿਿਰਆ ਵਿੱਚ ਸ਼ਾਮਿਲ ਹੋਏ ਪੈਨਸ਼ਨਰ ਸਾਥੀਆਂ ਵੱਲੋਂ ਦੋ ਪੈਨਲ ਪੇਸ਼ ਕੀਤੇ ਗਏ। ਪਹਿਲੇ ਪੈਨਲ ਵਿੱਚ ਸ਼ਮਸ਼ੇਰ ਸਿੰਘ ਧਾਮੀ ਪ੍ਰਧਾਨ, ਮਹਿੰਦਰ ਕੁਮਾਰ ਮਹਿਤਾ ਜਨਰਲ ਸਕੱਤਰ, ਦਿਨੇਸ਼ ਪਠਾਣੀਆਂ ਵਿਤ ਸਕੱਤਰ ਅਤੇ ਦੂਸਰੇ ਪੈਨਲ ਵਿੱਚ ਮਦਨ ਲਾਲ ਸੈਣੀ ਸੀਨੀਅਰ ਮੀਤ ਪ੍ਰਧਾਨ, ਮਹਿੰਦਰ ਸਿੰਘ ਅਹੀਰ ਵਧੀਕ ਜਨਰਲ ਸਕੱਤਰ, ਕ੍ਰਿਸ਼ਨ ਲਾਲ ਵਧੀਕ ਵਿਤ ਸਕੱਤਰ ਆਗੂਆਂ ਦੇ ਨਾਂ ਚੋਣ ਕਮੇਟੀ ਨੂੰ ਪੇਸ਼ ਕੀਤੇ ਗਏ। ਉਪਰੋਕਤ ਆਗੂਆਂ ਦੇ ਪੈਨਲਾਂ ਵਾਲੇ ਸਾਥੀਆਂ ਦੇ ਨਾਮ ਕਰਮਵਾਰ ਸੂਰਜ ਪ੍ਰਕਾਸ਼ ਅਨੰਦ, ਸਦੇਸ਼ ਚੰਦ ਸ਼ਰਮਾ, ਕਮਲ ਕੁਮਾਰ ਕਾਲੀਆ, ਭੁਪਿੰਦਰ ਸਿੰਘ, ਸੁਦਰਸ਼ਨ ਸ਼ਰਮਾ ਅਤੇ ਤਰਸੇਮ ਸਿੰਘ ਪੈਨਸ਼ਨਰ ਸਾਥੀਆਂ ਵੱਲੋਂ ਪੇਸ਼ ਕੀਤੇ ਅਤੇ ਪ੍ਰੋੜਤਾ ਕੀਤੀ ਗਈ। ਦੋਨਾਂ ਪੈਨਲਾਂ ਦੇ ਵਿਰੋਧ ਵਿੱਚ ਹੋਰ ਕੋਈ ਪੈਨਲ ਨਹੀਂ ਆਇਆ। ਕੋਈ ਵੀ ਵਿਰੋਧੀ ਪੈਨਲ ਨਾ ਆਉਣ ਕਰਕੇ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ਮੌਕੇ ਸ਼੍ਰੀ ਸ਼ਕਤੀ ਕੁਮਾਰ ਸ਼ਰਮਾ ਤਹਿਸੀਲ ਹੁਸ਼ਿਆਰਪੁਰ ਦੇ ਸਰਪ੍ਰਸਤ ਅਤੇ ਭੁਪਿੰਦਰ ਸਿੰਘ ਨੂੰ ਚੀਫ ਐਡੀਟਰ ਸਰਬ ਸੰਮਤੀ ਨਾਲ ਨਿਯੁਕਤ ਕੀਤਾ ਗਿਆ। ਇਸ ਚੋਣ ਪ੍ਰਕਿਿਰਆ ਉਪਰੰਤ ਚੋਣ ਅਬਜਰਵਰ ਬਲਵੀਰ ਸਿੰਘ ਸੈਣੀ ਨੇ ਚੋਣ ਦੀ ਸਾਰੀ ਕਾਰਵਾਈ ਮੌਕੇ ਤੇ ਹਾਜ਼ਰ ਸਾਥੀਆਂ ਨੂੰ ਪੜ੍ਹ ਕੇ ਸੁਣਾਈ ਅਤੇ ਸਾਰਿਆਂ ਨੇ ਸਰਬ ਸੰਮਤੀ ਨਾਲ ਇਸ ਚੋਣ ਨੂੰ ਪ੍ਰਵਾਨਗੀ ਦਿੱਤੀ। ਇਸ ਮੌਕੇ ਚੋਣ ਕਮੇਟੀ ਅਬਜਰਬਰ ਬਲਵੀਰ ਸਿੰਘ ਸੈਣੀ ਅਤੇ ਬਾਲ ਕਿਸ਼ਨ ਵੱਲੋਂ ਤਹਿਸੀਲ ਕਮੇਟੀ ਦੀ ਉਪਰੋਕਤ ਹੋਈ ਚੋਣ ਦੇ ਚੁਣੇ ਹੋਣ ਦੀ ਘੋਸ਼ਣਾ ਕੀਤੀ ਗਈ।ਇਸ ਮੌਕੇ ਗੁਰਚਰਨ ਸਿੰਘ, ਕਿਰਪਾਲ ਸਿੰਘ, ਮਨਜੀਤ ਸਿੰਘ ਸੈਣੀ, ਧੰਨਾ ਰਾਮ, ਕਰਮਜੀਤ ਸਿੰਘ, ਬਲਵੀਰ ਸਿੰਘ, ਮਨਜੀਤ ਸਿੰਘ ਬਾਜਵਾ, ਗੁਲਸ਼ਨ ਕੁਮਾਰ, ਤਰਸੇਮ ਸਿੰਘ, ਸੁਸ਼ੀਲ ਕੁਮਾਰ, ਸਿੰਦਰਪਾਲ ਪੁਰ ਹੀਰਾ, ਹਰਿਭਜ, ਜਸਵੀਰ ਸਿੰਘ, ਵਿਜੇ ਕੁਮਾਰ, ਕਰਨੈਲ ਸਿੰਘ, ਤੇਜਪਾਲ ਸਿੰਘ, ਪਲਵਿੰਦਰ ਸਿੰਘ, ਸਤੀਸ਼ ਕੁਮਾਰ ਸ਼ਰਮਾ, ਪਰਦੁਮਣ ਸਿੰਘ ਆਦਿ ਹਾਜ਼ਰ ਸਨ।Hoshiarpur
Punjab Pensioner Welfare Association Tehsil Committee Hoshiarpur Election