Punjab News: ਨਹਿਰੂ ਯੁਵਾ ਕੇਂਦਰ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਖੇਤਰੀ ਯੁਵਕ ਮੇਲਾ ਕਰਵਾਇਆ ਗਿਆ
ਫਾਜ਼ਿਲਕਾ, 9 ਜਨਵਰੀ (ਵਿਸ਼ਵ ਵਾਰਤਾ):- ਨਹਿਰੂ ਯੁਵਾ ਕੇਂਦਰ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਖੇਤਰੀ ਯੁਵਕ ਮੇਲਾ ਕਰਵਾਇਆ ਗਿਆ, ਜਿਸ ਦਾ ਵਿਸ਼ਾ ਆਜ਼ਾਦੀ ਦੇ ਅੰਮ੍ਰਿਤ ਕਾਲ ਵਿਚ ਪੰਚ ਪਰਾਗ ਹਨ ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸਡੀਐਮ ਅਬੋਹਰ ਕ੍ਰਿਸ਼ਨ ਪਾਲ ਰਾਜਪੂਤ ਵਿਸ਼ੇਸ਼ ਤੌਰ ‘ਤੇ ਪਹੁੰਚੇ। ਪ੍ਰਿੰਸੀਪੀਲ ਅਨੁਰਾਗ ਅਸੀਜਾਤੇ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਯੂਥ ਅਫ਼ਸਰ ਮਨੀਸ਼ਾ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।
ਜਿਲਾ ਯੂਥ ਅਫਸਰ ਮੈਡਮ ਮਨੀਸ਼ਾ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜੇ ਰੱਖਣ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਵਿਦਿਆਰਥੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ– ਵੱਖ ਸਕੂਲਾਂ ਸਕੂਲਾਂ ਅਤੇ · ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਯੁਵਕ ਮੇਲੇ ਵਿਚ ਲੋਕ ਨਾਚ, ਕਵਿਤਾ, ਚਿੱਤਰਕਲਾ, ਭਾਸ਼ਣ, ਮੁਕਾਬਲੇ, ਫ਼ੋਟੋਗਰਾਫ਼ੀ, ਸਾਇੰਸ ਮੇਲਾ (ਗਰੁੱਪ ਅਤੇ ਵਿਅਕਤੀਗਤ) ਕੁੱਲ 7 ਮੁਕਾਬਲੇ ਕਰਵਾਏ ਗਏ।
ਕਵਿਤਾ ਲਿਖਣ ‘ਚ ਕਨਿਕਸ਼ਾ ਨੇ ਪਹਿਲਾ ਸਥਾਨ, ਗੋਤਮ ਨੇ ਦੂਸਰਾ ਸਥਾਨ ਅਤੇ ਦੀਵਾਂਸ਼ ਤੇ ਸੁਖਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿਚ ਮਹਿਕ ਸ਼ਰਮਾ ਨੇ ਪਹਿਲਾ ਸਥਾਨ, ਰੇਨੂੰ ਰਾਣੀ ਨੇ ਦੂਸਰਾ ਸਥਾਨ ਅਤੇ ਦੀਪਾਂਸ਼ੂ ਤੇ ਸੀਤਾ ਦੇਵੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਚਿੱਤਰਕਲਾ ਵਿਚ ਪਹਿਲਾ ਸਥਾਨ ਧੀਰਜ, ਦੂਸਰਾ ਸਥਾਨ ਮਨੀਸ਼ ਕੁਮਾਰ ਤੇ ਸੁਖਮਨਪ੍ਰੀਤ ਅਤੇ ਈਸ਼ਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਫ਼ੋਟੋਗਰਾਫ਼ੀ ਵਿਚ ਯੋਗਿਤਾ ਨੇ ਪਹਿਲਾ ਸਥਾਨ, ਸਾਖ਼ਸ਼ੀ ਨੇ ਦੂਸਰਾ ਸਥਾਨ ਅਤੇ ਸੁਖਮਨਦੀਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਇੰਸ ਮੇਲੇ ਵਿਚ ਪਹਿਲਾ ਸਥਾਨ ਕਰਨਵੀਰ ਦੂਸਰਾ ਸਥਾਨ ਮੋਹਿਤ ਅਤੇ ਤੀਸਰਾ ਸਥਾਨ ਰੋਹਿਤ ਸ਼ਰਮਾ ਨੇ ਪ੍ਰਾਪਤ ਕੀਤਾ। ਸਾਇੰਸ ਮੇਲੇ (ਗਰੁੱਪ) ਵਿਚ ਪਹਿਲਾਂ ਸਥਾਨ ਡਿੰਪਲ ਦੂਸਰਾ ਸਥਾਨ ਜਸਪ੍ਰੀਤ ਕੌਰ ਤੇ ਤੀਸਰਾ ਸਥਾਨ ਵਿਨੋਦ ਕੁਮਾਰ ਅਤੇ ਰਾਜਿੰਦਰ ਸਿੰਘ ਨੇ ਪ੍ਰਾਪਤ ਕੀਤਾ।
ਲੋਕ ਨਾਚ ਵਿਚ ਐਮ ਡੀ ਕਾੱਲਜ (ਗਿੱਧਾ)ਨੇ ਪਹਿਲਾ ਸਥਾਨ, ਦੂਸਰਾ ਸਥਾਨ ਐੱਸ ਓ ਈ ਰਾਮਸਰਾ ਅਤੇ ਤੀਸਰਾ ਸਥਾਨ ਬਲੇਲ ਕੇ ਹਾਸਿਲ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜ਼ਿਲੇ ਦੇ ਵੱਖ-ਵੱਖ ਸਕੂਲਾਂ ਤੋਂ ਤੇ ਕਾਲਜਾਂ ਤੋਂ ਅਧਿਆਪਕ ਤੇ ਨਹਿਰੂ ਯੁਵਾ ਕੇਂਦਰਾਂ ਦੇ ਵਲੰਟੀਅਰ ਰਾਮ ਚੰਦਰ ਤੇ ਤਰੁਣ ਸ਼ਰਮਾ ਹਾਜ਼ਰ ਰਹੇ। ਦੁਆਰਾ ਪ੍ਰੋਗਰਾਮ ਦੇ ਅਖੀਰ ਵਿਚ ਮੁੱਖ ਮਹਿਮਾਨ ਅਤੇ ਸਾਰੇ ਪ੍ਰਤੀਯੋਗੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਜ਼ਿਲ੍ਹਾ ਐਜੂਕੇਸ਼ਨ ਦਫਤਰ ਤੋਂ ਜਿਲਾ ਨੋਡਲ ਅਫਸਰ ਵਿਜੇ ਪਾਲ, ਗੁਰਛਿੰਦਰ ਪਾਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।