Punjab News: ਦੇਸ਼ ਦੁਨੀਆ ਵਿੱਚ ਵਸਦੀਆਂ ਸੰਗਤਾਂ ਮਾਘੀ ਮੇਲੇ ਤੇ ਹੋਈਆਂ ਨਤਮਸਤਕ, ਗੁਰੂਘਰ ਦੀ ਪ੍ਰਾਪਤ ਕੀਤੀਆਂ ਖੁਸ਼ੀਆਂ
ਅਰੋੜਾ ਨੇ ਪੰਜਾਬ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਅਤੇ ਭਾਈਚਾਰਕ ਸਾਂਝ ਦੀ ਸਲਾਮਤੀ ਦੀ ਵੀ ਅਰਦਾਸ ਕੀਤੀ
ਸ਼੍ਰੀ ਮੁਕਤਸਰ ਸਹਿਬ 14 ਜਨਵਰੀ (ਵਿਸ਼ਵ ਵਾਰਤਾ):- ਗੁਰੁਦੁਆਰਾ ਟੁੱਟੀ ਗੰਢੀ ਸਹਿਬ ਵਿਖੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮਾਘੀ ਮੇਲੇ ਤੇ ਨਤਮਸਤਕ ਹੋਈਆਂ, ਇਸ ਤੋਂ ਇਲਾਵਾ ਪੰਜਾਬ ਦੀਆਂ ਉਘੀਆਂ ਸਖਸੀਅਤਾਂ ਸਮੇਤ ਸ.ਕੁਲਤਾਰ ਸਿੰਘ ਸੰਧਵਾ , ਪੰਜਾਬ ਵਿਧਾਨ ਸਭਾ ਦੇ ਸਪੀਕਰ, ਪੰਜਾਬ ਦੇ ਮੁੱਖ ਮੰਤਰੀ ਦੇ ਮਾਤਾ ਜੀ, ਸਰਦਾਰਨੀ ਹਰਪਾਲ ਕੌਰ,ਸ੍ਰੀ ਅਮਨ ਅਰੋੜਾ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ,ਸ. ਗੁਰਮੀਤ ਸਿੰਘ ਖੁੱਡੀਆ ਖੇਤੀਬਾੜੀ ਮੰਤਰੀ, ਡਾ.ਬਲਜੀਤ ਕੌਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ, ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਐਮ.ਪੀ. ਸੰਗਰੂਰ, ਸ. ਜਗਦੀਪ ਸਿੰਘ ਕਾਕਾ ਬਰਾੜ ਐਮ.ਐਲ.ਏ ਸ੍ਰੀ ਮੁਕਤਸਰ ਸਾਹਿਬ, ਸ੍ਰੀ ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕਾ ਵਿਧਾਇਕ ਧਰਮਕੋਟ, ਸ.ਗੋਲਡੀ ਕੰਬੋਜ ਐਮ.ਐਲ.ਏ.ਜਲਾਲਾਬਾਦ,ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸ਼ਾਫਰ ਐਮ.ਐਲ.ਏ ਬਲੂਆਣਾ, ਸ.ਫੌਜਾ ਸਿੰਘ ਸਰਾਰੀ ਐਮ.ਐਲ.ਏ ਗੁਰੂਹਰਸਹਾਏ, ਸ. ਰਣਦੀਪ ਸਿੰਘ ਭੁੱਲਰ ਐਮ.ਐਲ.ਏ (ਫਿਰੋਜ਼ਪੁਰ ਸ਼ਹਿਰ), ਸ. ਹਰਮੀਤ ਸਿੰਘ ਪਠਾਣ ਮਜਾਰਾ ਐਮ.ਐਲ.ਏ ਸਨੋਰ, ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਇਸ ਮੌਕੇ ਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਸ਼੍ਰੀ ਦਰਬਾਰ ਸਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਲੀ ਮੁਕਤਿਆਂ ਦਾ ਜੀਵਨ ਅੱਜ ਵੀ ਸਾਡੇ ਲਈ ਪ੍ਰੇਰਣਾ ਦਾ ਸ਼ੋ੍ਰਤ ਹੈ ਅਤੇ ਸਾਨੂੰ ਆਪਣੇ ਗੁਰੂ ਪ੍ਰਤੀ ਸਮਰਪਨ ਦੀ ਅਗਵਾਈ ਦਿੰਦਾ ਹੈ ਅਤੇ ਸਾਨੂੰ ਚੰਗਿਆਈ ਅਤੇ ਸੱਚਾਈ ਦੇ ਮਾਰਗ ਤੇ ਚੱਲਣ ਲਈ ਵੀ ਪ੍ਰੇਰਿਤ ਕਰਦਾ ਹੈ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਅਤੇ ਭਾਈਚਾਰਕ ਸਾਂਝ ਦੀ ਸਲਾਮਤੀ ਦੀ ਵੀ ਅਰਦਾਸ ਕੀਤੀ।
ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ, ਸ੍ਰੀ ਤੁਸ਼ਾਰ ਗੁਪਤਾ ਐਸ.ਐਸ.ਪੀ. ਵੀ ਮੌਜੂਦ ਸਨ।