PUNJAB NEWS : ਅਰਵਿੰਦ ਕੇਜਰੀਵਾਲ ਦੇ ਬਾਹਰ ਆਉਂਦਿਆ ਹੀ ਪੰਜਾਬ ਦੀ ਸਿਆਸਤ ’ਚ ਹੋਈ ਹਲਚਲ
ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਨੇ ਦਿੱਤੇ ਅਸਤੀਫ਼ੇ
ਭਲਕੇ ਮੰਤਰੀ ਮੰਡਲ ਵਿੱਚ ਫ਼ੇਰਬਦਲ ਹੋਣਾ ਤੈਅ, ਚਾਰ ਨਵੇਂ ਮੰਤਰੀ ਚੁੱਕਣਗੇ ਸਹੁੰ
ਚੰਡੀਗੜ੍ਹ, 22ਸਤੰਬਰ(ਵਿਸ਼ਵ ਵਾਰਤਾ)PUNJAB NEWS- ਸ਼ਰਾਬ ਘੋਟਾਲੇ ਵਿੱਚ ਅੰਦਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਦੀ ਦੇਰ ਸੀ ਕਿ ਕਾਫੀ ਚਿਰ ਤੋਂ ਉਡੀਕੇ ਜਾ ਰਹੇ ਪੰਜਾਬ ਮੰਤਰੀ ਮੰਡਲ ਦੇ ਫੇਰਬਦਲ ਦੀਆਂ ਖਬਰਾਂ ਸੱਚ ਹੋਣ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਅੱਜ 4 ਕੈਬਨਿਟ ਮੰਤਰੀਆਂ
1. ਅਨਮੋਲ ਗਗਨ ਮਾਨ
2. ਚੇਤਨ ਸਿੰਘ ਜੌੜਾਮਾਜਰਾ
3.ਬਲਕਾਰ ਸਿੰਘ
4.ਬ੍ਰਹਮਸ਼ੰਕਰ ਜਿੰਪਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਭਲਕੇ ਪੰਜਾਬ ਕੈਬਨਿਟ ਦਾ ਵਿਸਥਾਰ ਹੋਵੇਗਾ। ਜਾਣਕਾਰੀ ਅਨੁਸਾਰ
ਕੈਬਨਿਟ ਵਿੱਚ 4 ਨਵੇਂ ਚਿਹਰਿਆਂ ਐਂਟਰੀ ਹੋਵੇਗੀ।