PUNJAB NEWS : ਮੋਗਾ ਦੇ ਇਸ ਪਿੰਡ ‘ਚ ਐਨਆਈਏ ਨੇ ਮਾਰੀ ਰੇਡ, ਜਾਣੋ ਕੀ ਹੈ ਮਾਮਲਾ
ਮੋਗਾ, 20ਸਿਤੰਬਰ (ਵਿਸ਼ਵ ਵਾਰਤਾ)PUNJAB NEWS: ਮੋਗਾ ਦੇ ਨਿਹਾਲ ਸਿੰਘ ਵਾਲਾ ਨਜ਼ਦੀਕ ਪਿੰਡ ਬਿਲਾਸਪੁਰ ਵਿੱਚ ਕੇਂਦਰੀ ਏਜੰਸੀ ਐਨਆਈਏ ਵੱਲੋਂ ਅੱਜ ਸਵੇਰੇ ਰੇਡ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਕਰਕੇ ਇਹ ਰੇਡ ਕੀਤੀ ਗਈ ਹੈ। ਕੁਲਵੰਤ ਸਿੰਘ ਨਾਂ ਦਾ ਵਿਅਕਤੀ ਦੱਸਿਆ ਜਾ ਰਿਹਾ ਜਿਸ ਦੇ ਘਰ ਤੇ ਰੇਡ ਕੀਤੀ ਗਈ ਹੈ। ਦੱਸਿਆ ਜਾ ਰਿਹਾ ਕਿ ਕੁਲਵੰਤ ਸਿੰਘ ਇੱਕ ਸੀਮੈਂਟ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ। ਜਾਣਕਾਰੀ ਮਿਲੀ ਹੈ ਕਿ ਸੋਸ਼ਲ ਮੀਡੀਆ ‘ਤੇ ਇਤਰਾਜ਼ਯੋਗ ਪੋਸਟਾਂ ਪਾਉਣ ਕਰਕੇ ਐਨਆਈਏ ਵੱਲੋਂ ਕੁਲਵੰਤ ਸਿੰਘ ਦੇ ਘਰ ਰੇਡ ਕੀਤੀ ਗਈ ਹੈ। ਏਜੰਸੀ ਵੱਲੋਂ ਕੁਲਵੰਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਕਿੱਛ ਕੀਤੀ ਜਾ ਰਹੀ ਹੈ ਅਤੇ ਘਰ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ। ਏਜੰਸੀ ਵੱਲੋਂ ਇਹ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕੁਲਵੰਤ ਸਿੰਘ ਕਿਤੇ ਕਿਸੇ ਸਮਾਜ ਵਿਰੋਧੀ ਅਨਸਰ ਦੇ ਸੰਪਰਕ ਵਿੱਚ ਤਾਂ ਨਹੀਂ ਹੈ। ਸੂਬੇ ਦੇ ਵਿੱਚ ਕਈ ਹੋਰ ਜਗ੍ਹਾ ਤੇ ਵੀ ਅੱਜ ਐਨਆਈਏ ਵੱਲੋਂ ਰੇਡ ਕੀਤੇ ਜਾਣ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਦੇ ਨਾਲ ਸਾਹਮਣੇ ਆਈਆਂ ਹਨ। ਫਿਲਹਾਲ ਮੋਗਾ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਨਿਹਾਲ ਸਿੰਘ ਵਾਲਾ ਨਜ਼ਦੀਕ ਪਿੰਡ ਬਿਲਾਸਪੁਰ ਦੇ ਵਿੱਚ ਰੇਡ ਕੀਤੀ ਗਈ ਹੈ। ਕੁਲਵੰਤ ਸਿੰਘ ਨਾਂ ਦੇ ਵਿਅਕਤੀ ਦੇ ਘਰ ਤੇ ਰੇਡ ਕੀਤੀ ਗਈ ਹੈ ਜਿੱਥੇ ਕੇਂਦਰੀ ਏਜੰਸੀ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਐਨਆਈਏ ਵੱਲੋਂ ਘਰ ਦੇ ਵਿੱਚ ਹਰ ਚੀਜ਼ ਖੰਗਾਲੀ ਜਾ ਰਹੀ ਹੈ ਅਤੇ ਪੁੱਛਗਿਛ ਵੀ ਕੀਤੀ ਜਾ ਰਹੀ ਹੈ।