Punjab News: ਹਿਮਾਚਲ ਅਤੇ ਪੰਜਾਬ ਦੇ ਟੈਕਸੀ ਡਰਾਈਵਰਾਂ ਦਾ ਮਸਲਾ ਭੱਖਿਆ
ਪੰਜਾਬ ਦੇ ਡਰਾਈਵਰਾਂ ਦੀ ਭਲਕੇ ਚੰਡੀਗੜ੍ਹ ਮੀਟਿੰਗ
ਪੰਜਾਬ ‘ਚ ਕਈ ਟੈਕਸੀ ਯੂਨੀਅਨ ਦਾ ਵੀ ਧੰਦਾ ਹੋਇਆ ਚੋਪਟ
ਚੰਡੀਗੜ੍ਹ, 4 ਜੁਲਾਈ (ਵਿਸ਼ਵ ਵਾਰਤਾ):- ਪਿਛਲੇ ਸਮੇਂ ਜੋ ਹਿਮਾਚਲ ਦੇ ਵਿੱਚ ਵਾਰਦਾਤਾਂ ਹੋ ਰਹੀਆਂ ਹਨ ਟੈਕਸੀ ਡਰਾਈਵਰਾਂ ਤੇ ਆਮ ਲੋਕਾਂ ਨਾਲ ਉਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਹੁਣੇ ਹਿਮਾਚਲ ਦਾ ਰੁੱਖ ਕਰਨਾ ਬੰਦ ਕਰ ਗਏ ਹਨ ਉਸੇ ਤਰ੍ਹਾਂ ਹੀ ਪੰਜਾਬ ਦੇ ਟੈਕਸੀ ਯੂਨੀਅਨ ਦਾ ਵੀ ਕੰਮਕਾਰ ਠੱਪ ਹੋ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਟੈਕਸੀ ਵਾਲਾ ਹਿਮਾਚਲ ਦਾ ਪੰਜਾਬ ਚ ਆਉਂਦਾ ਹੈ ਤਾਂ ਸਾਡੇ ਵੱਲੋਂ ਉਸਦਾ ਪੂਰਾ ਸਾਥ ਦਿੱਤਾ ਜਾਂਦਾ ਹੈ ਪਰ ਜਦੋਂ ਅਸੀਂ ਹਿਮਾਚਲ ਜਾਨੇ ਹਾਂ ਤਾਂ ਸਾਡੀ ਕੁੱਟਮਾਰ ਤੇ ਸਾਡੇ ਨਾਲ ਜੋ ਯਾਤਰੀ ਜਾਂਦੇ ਹਨ ਉਹਨਾਂ ਦੀ ਵੀ ਕਈ ਵਾਰ ਕੁੱਟ ਮਾਰ ਹੁੰਦੀ ਹੈ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਹਿਮਾਚਲ ਦੀ ਟਰਾਂਸਪੋਰਟ ਮੰਤਰੀ ਨਾਲ ਗੱਲਬਾਤ ਕਰਕੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ ਤਾਂ ਕਿ ਜੋ ਸਾਡਾ ਬਿਜਨਸ ਅਤੇ ਹਿਮਾਚਲ ਦੇ ਲੋਕਾਂ ਦਾ ਵੀ ਅਰਥ ਵਿਵਸਥਾ ਬਣੀ ਰਹੇ.
ਟੈਕਸੀ ਸਟੈਂਡ ਤੇ ਗੱਡੀ ਲਾਉਣ ਵਾਲੇ ਡਰਾਈਵਰ ਨੇ ਕਿਹਾ ਕਿ ਬਹੁਤ ਮੰਦਭਾਗੀ ਖਬਰ ਹੈ ਇਹ ਜੋ ਸਾਡੇ ਡਰਾਈਵਰ ਵੀਰਾਂ ਤੇ ਸਾਡੇ ਯਾਤਰੀਆਂ ਨਾਲ ਹੋ ਰਹੀ ਹੈ ਅਸੀਂ ਸਾਡਾ ਰੁਜ਼ਗਾਰ ਵੀ ਘੱਟ ਹੋ ਚੱਲਿਆ ਤੇ ਹਿਮਾਚਲ ਦੇ ਲੋਕਾਂ ਦਾ ਵੀ ਰੋਜ਼ਗਾਰ ਘੱਟ ਜਾਣਾ ਹੈ ਕਿਉਂਕਿ ਸਭ ਤੋਂ ਜਿਆਦਾ ਪੰਜਾਬ ਤੋਂ ਲੋਕ ਹਿਮਾਚਲ ਵੱਲ ਜਾਂਦੇ ਨੇ ਜਦੋਂ ਸੁੱਟੀਆਂ ਦੇ ਦਿਨ ਹੁੰਦੇ ਹਨ 8 ਜੁਲਾਈ ਨੂੰ ਚੰਡੀਗੜ੍ਹ ਵਿੱਚ ਸਾਡੀ ਇੱਕ ਮੀਟਿੰਗ ਹੋਵੇਗੀ ਉਸ ਵਿੱਚ ਕੀ ਫੈਸਲਾ ਹੋਵੇਗਾ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਟੈਕਸੀ ਡਰਾਈਵਰ ਦਾ ਕਹਿਣਾ ਹੈ ਕਿ ਸਾਡਾ ਭਾਈਚਾਰਾ ਹੈ ਜਦੋਂ ਵੀ ਕੋਈ ਹਿਮਾਚਲ ਦਾ ਟੈਕਸੀ ਡਰਾਈਵਰ ਪੰਜਾਬ ਵੱਲ ਆਉਂਦਾ ਹੈ ਤਾਂ ਸਾਡੇ ਵੱਲੋਂ ਪੂਰੀ ਮਦਦ ਕੀਤੀ ਜਾਂਦੀ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਸਾਡੀ ਮਦਦ ਕਰਨ ਜੋ ਸਾਡੇ ਨਾਲ ਇਸ ਤਰਹਾਂ ਦੀਆਂ ਹਰਕਤਾਂ ਰਹਿਣਾ ਉਹ ਬਹੁਤ ਗਲਤ ਹਨ ਉਸ ਨਾਲ ਸਾਡੇ ਰੋਜ਼ਗਾਰ ਤੇ ਵੀ ਅਸਰ ਪੈਂਦਾ ਹੈ.
ਡਰਾਈਵਰ ਨੇ ਕਿਹਾ ਕਿ ਸਾਡਾ ਰੋਜ਼ਗਾਰ ਟੈਕਸੀ ਤੇ ਚੱਲਦਾ ਹੈ ਪਰ ਲੋਕ ਹੁਣ ਹਿਮਾਚਲ ਜਾਣਾ ਹੀ ਬੰਦ ਕਰ ਗਏ ਹਨ ਜਿਸ ਨਾਲ ਸਾਡੇ ਰੋਜ਼ਗਾਰ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ ਅਸੀਂ ਹਿਮਾਚਲ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੋ ਹੋ ਰਹੀਆਂ ਵਾਰਦਾਤਾਂ ਹਨ ਉਸ ਨੂੰ ਰੋਕਿਆ ਜਾਵੇ ਤਾਂ ਕਿ ਜੋ ਆਪਸੀ ਭਾਈਚਾਰਾ ਬਣਿਆ ਰਹੇ.