ਅਕਤੂਬਰ ਵਿੱਚ ਕਰਵਾ ਸਕਦੀ ਸਰਕਾਰ ਪੰਚਾਇਤੀ ਚੋਣਾਂ
ਨਵੀਂ ਦਿੱਲੀ 17 ਸਤੰਬਰ (ਵਿਸ਼ਵ ਵਾਰਤਾ): 2024 ਦੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ‘ਚ ਪਾਸ ਕੀਤੇ ਗਏ ਪੰਜਾਬ ਪੰਚਾਇਤੀ ਰਾਜ ਬਿੱਲ 2024 ਨੂੰ ਰਾਜਪਾਲ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਸੂਬੇ ‘ਚ ਪੰਚਾਇਤੀ ਚੋਣਾਂ ਜਲਦ ਹੋਣ ਦੋ ਸੰਭਾਵਨਾ ਵੱਧ ਗਈ ਹੈ। ਰਾਜਪਾਲ ਵਲੋਂ ਮਨਜੂਰੀ ਮਿਲਣ ਤੋਂ ਬਾਅਦ ਸੂਬੇ ‘ਚ ਰਾਖਵੇਂਕਰਨ ਦੀ ਪੁਰਾਣੀ ਰਵਾਇਤ ਮੁੜ ਬਹਾਲ ਹੋਈ ਹੈ। ਸੂਬਾ ਸਰਕਾਰ ਵੀ ਹੁਣ ਜਲਦ ਚੋਣਾਂ ਕਰਵਾਉਣਾ ਚਾਹੇਗੀ। ਕਈ ਸਿਆਸੀ ਅਤੇ ਸਮਾਜਿਕ ਧਿਰਾਂ ਵਲੋਂ ਵੀ ਸੂਬੇ ‘ਚ ਪੰਚਾਇਤੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੇ ‘ਚ ਸਰਕਾਰ ਵੱਲੋ ਵੀ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਇਸੇ ਸਾਲ ‘ਚ ਅਕਤੂਬਰ ਮਹੀਨੇ ‘ਚ ਪੰਚਾਇਤੀ ਚੋਣਾਂ ਕਰਵਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। Punjab News