PUNJAB NEWS : ਕਰਨ ਔਜਲਾ ‘ਤੇ ਜੁੱਤੀ ਸੁੱਟਣ ਨੂੰ ਲੈ ਕੇ ਗਾਇਕ ਬੱਬੂ ਮਾਨ ਦਾ ਆਇਆ ਪ੍ਰਤੀਕਰਮ
ਚੰਡੀਗੜ੍ਹ ,7 ਸਤੰਬਰ ( ਵਿਸ਼ਵ ਵਾਰਤਾ)PUNJAB NEWS: ਲੰਦਨ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦੇ ਇੱਕ ਮਿਊਜ਼ਿਕ ਕੰਸਰਟ ਦੇ ਦੌਰਾਨ ਉਹਨਾਂ ਉੱਪਰ ਜੁੱਤੀ ਸੁੱਟੀ ਗਈ। ਜਿਸ ਤੋਂ ਬਾਅਦ ਇਹ ਖਬਰ ਲਗਾਤਾਰ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਇਸ ਖਬਰ ਨੂੰ ਲੈ ਕੇ ਖੂਬ ਕਮੈਂਟ ਕੀਤੇ ਜਾ ਰਹੇ ਹਨ। ਹੁਣ ਪੰਜਾਬੀ ਗਾਇਕ ਬੱਬੂ ਮਾਨ ਦਾ ਵੀ ਇਸ ਮਾਮਲੇ ਤੇ ਪ੍ਰਤੀਕਰਮ ਸਾਹਮਣੇ ਆਇਆ ਹੈ। ਇਸ ਘਟਨਾ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਤੇ ਜਵਾਬ ਦਿੰਦਿਆਂ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਹਾ ਹੈ ਕਿ, ਕਰਨ ਮੇਰੇ ਛੋਟੇ ਭਰਾ ਵਰਗਾ ਹੈ। ਨਵੇਂ ਕਲਾਕਾਰਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਇਹ ਬਿਲਕੁਲ ਗਲਤ ਹੈ। ਇਸ ਤਰੀਕੇ ਨਾਲ ਨਹੀਂ ਹੋਣਾ ਚਾਹੀਦਾ। ਇਸ ਮੌਕੇ ਬੱਬੂ ਮਾਨ ਨੇ ਇਹ ਵੀ ਕਿਹਾ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਰ ਮਿਊਜਿਕ ਕੋਨਸਟ ਜਾਂ ਸ਼ੋ ਦੇ ਵਿੱਚ ਹੋਣੇ ਚਾਹੀਦੇ ਹਨ। ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਇਸ ਦੌਰਾਨ ਆਪਣੀ ਨਵੀਂ ਫਿਲਮ ਸੁੱਚਾ ਸੂਰਮਾ ਦੀ ਪ੍ਰਮੋਸ਼ਨ ਦੇ ਲਈ ਜਲੰਧਰ ਵਿਖੇ ਪਹੁੰਚੇ ਹੋਏ ਸਨ। ਜਿੱਥੇ ਪੱਤਰਕਾਰਾਂ ਨੇ ਉਹਨਾਂ ਨੂੰ ਕਰਨ ਔਜਲਾ ਤੇ ਹੋਏ ਇਸ ਹਮਲੇ ਬਾਬਤ ਸਵਾਲ ਪੁੱਛਿਆ ਅਤੇ ਜਿਸ ਦੇ ਜਵਾਬ ਵਿੱਚ ਬੱਬੂ ਮਾਨ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕੀਤੀ ਹੈ।