PUNJAB NEWS : ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਨਵਾਂ ਡੇਰਾ ਮੁਖੀ
ਜਾਣੋ, ਕੌਣ ਹਨ ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ?
ਚੰਡੀਗੜ੍ਹ 2ਸਤੰਬਰ (ਵਿਸ਼ਵ ਵਾਰਤਾ)PUNJAB NEWS: ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਨਵਾਂ ਡੇਰਾ ਮੁਖੀ ਨਿਯੁਕਤ ਕਰਨ ਤੋਂ ਬਾਅਦ ਡੇਰੇ ਦੀ ਸੰਗਤ ਅਤੇ ਪ੍ਰਸ਼ੰਸਕਾ ਵੱਲੋਂ ਲਗਾਤਾਰ ਇਹ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ, ਨਵੇਂ ਡੇਰਾ ਮੁਖੀ ਜਸਦੀਪ ਸਿੰਘ ਗਿੱਲ ਆਖਰ ਕੌਣ ਹਨ। ਦਰਅਸਲ ਜਸਦੀਪ ਸਿੰਘ ਗਿੱਲ ਲੰਮੇ ਸਮੇਂ ਤੋਂ ਹੈਲਥ ਕੇਅਰ ਅਤੇ ਫਾਰਮਾਸਿਊਟੀਕਲ ਇੰਡਸਟਰੀ ਦੇ ਵਿੱਚ ਕਾਰਜਰਾਤ ਹਨ। ਉਨ੍ਹਾਂ ਹੈਲਥਕੇਅਰ ਡੇਟਾ ਅਤੇ ਵਿਸ਼ਲੇਸ਼ਣ ਦੇ ਵਿੱਚ ਗਲੋਬਲ ਲੀਡਰ IQVIA ਵਿੱਚ ਮੁੱਖ ਪ੍ਰਿੰਸੀਪਲ ਅਤੇ ਸਲਾਹਕਾਰ ਦੇ ਤੌਰ ਤੇ ਵੀ ਆਪਣੀ ਸੇਵਾ ਨਿਭਾਈ ਹੈ। ਉਹਨਾਂ ਵੱਡੇ ਪੱਧਰ ਤੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਹੈਲਥ ਕੇਅਰ ਨਾਲ ਜੁੜੇ ਕੰਮਾਂ ਦੇ ਪ੍ਰਬੰਧਨ ਦਾ ਜਿੰਮਾ ਵੀ ਸੰਭਾਲਿਆ ਹੈ। ਉਹ 15 ਸਾਲਾਂ ਤੋਂ ਵੱਧ ਸਮੇਂ ਤੱਕ ਹੈਲਥ ਕੇਅਰ ਅਤੇ ਇਸਦੇ ਪ੍ਰਬੰਧਨ ਨਾਲ ਜੁੜੀਆਂ ਹੋਈਆਂ ਕੰਪਨੀਆਂ ਦੇ ਸਲਾਹਕਾਰ ਰਹੇ ਹਨ। ਉਹ ਘਰੇਲੂ ਅਤੇ ਮਲਟੀ ਨੈਸ਼ਨਲ ਕੰਪਨੀਆਂ ਦੋਵਾਂ ਦੇ ਲਈ ਹੀ ਉੱਚ ਪੱਧਰੀ ਸਲਾਹ ਦੇਣ ਦਾ ਕੰਮ ਕਰਦੇ ਰਹੇ ਹਨ। ਉਹਨਾਂ ਦੀ ਮਹਾਰਤ ਵੱਖ ਵੱਖ ਕਾਰੋਬਾਰੀ ਖਿੱਤਿਆਂ ਦੇ ਵਿੱਚ ਫੈਲੀ ਹੋਈ ਹੈ। ਜਿਸ ਦੇ ਵਿੱਚ ਰਣਨੀਤੀ ਵਿਕਾਸ, ਮਾਰਕੀਟਿੰਗ ਅਤੇ ਹੋਰ ਵਿਸ਼ੇਸ਼ਤਾਵਾਂ ਸ਼ਾਮਿਲ ਹਨ। ਰਾਧਾ ਸੁਆਮੀ ਡੇਰਾ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਪੀਐਚਡੀ ਕੀਤੀ ਹੈ। ਇਸ ਦੇ ਨਾਲ ਹੀ ਲੰਦਨ ਬਿਜਨਸ ਸਕੂਲ ਤੋਂ ਇੱਕ ਖਾਸ ਕਾਰਜਕਾਰੀ ਸਿੱਖਿਆ ਪ੍ਰੋਗਰਾਮ ਵੀ ਉਹਨਾਂ ਨੇ ਪੂਰਾ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਗਰੈਜੂਏਸ਼ਨ ਦੀ ਡਿਗਰੀ ਆਈਆਈਟੀ ਦਿੱਲੀ ਤੋਂ ਪ੍ਰਾਪਤ ਕੀਤੀ ਹੈ।