PUNJAB NEWS : ਨੀਅਤ ਸਾਫ਼ ਹੋਵੇ ਤਾਂ ਕੋਈ ਵੀ ਇਲਾਕਾ ਪੱਛੜਿਆ ਨਹੀਂ ਹੈ – ਸੀਐੱਮ ਮਾਨ
ਦੀਨਾਨਗਰ,29ਜੁਲਾਈ(ਵਿਸ਼ਵ ਵਾਰਤਾ)- : ਪੰਜਾਬ ਸੀਐੱਮ ਨੇ ਦੀਨਾਨਗਰ ਚ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੀਅਤ ਸਾਫ਼ ਹੋਵੇ ਤਾਂ ਕੋਈ ਵੀ ਇਲਾਕਾ ਪੱਛੜਿਆ ਨਹੀਂ ਹੈ.ਦੀਨਾਨਗਰ ਇਲਾਕੇ ਦੀਆਂ ਸਾਰੀਆਂ ਮੰਗਾਂ ਨੂੰ ਜਲਦ ਪੂਰਾ ਕਰਾਂਗੇ… ਕੋਈ ਵੀ ਇਲਾਕਾ ਸਹੂਲਤਾਂ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ.ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਵੇਲੇ ਦੀ ਇਸ ਰਾਜਧਾਨੀ ਨੂੰ ਜਲਦ ਇੱਕ ਟੂਰਿਸਟ ਹੱਬ ਵੀ ਬਣਾਵਾਂਗੇ।
ਸੀਐੱਮ ਭਗਵੰਤ ਸਿੰਘ ਮਾਨ ਨੇ ਕਿਹਾ ਵੱਡੇ ਪੱਧਰ ‘ਤੇ ਚੱਲ ਰਹੇ ਨਸ਼ੇ ਦੇ ਨੈਕਸਸ ਨੂੰ ਤੋੜਣ ਲਈ ਸਾਡੀ ਸਰਕਾਰ ਲਗਾਤਾਰ ਲੱਗੀ ਹੋਈ ਹੈ. ਇਸ ਨੂੰ ਤੋੜ ਕੇ ਨਸ਼ੇ ਦੇ ਆਦੀ ਹੋਏ ਨੌਜਵਾਨਾਂ ਦਾ ਮੁੜ-ਵਸੇਬਾ ਕਰਵਾ ਰਹੇ ਹਾਂ. ਸਮੱਗਲਰਾਂ ਉੱਪਰ ਵੀ ਲਗਾਤਾਰ ਸ਼ਿਕੰਜਾ ਕੱਸ ਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ. ਕਿਸੇ ਵੀ ਕੀਮਤ ‘ਤੇ ਉਹਨਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ.
ਪੰਜਾਬ ਸੀਐੱਮ ਮਾਨ ਨੇ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਦਰੱਖ਼ਤਾਂ ਅਤੇ ਨਹਿਰਾਂ ਬਾਰੇ ਇਸ ਲਈ ਨਹੀਂ ਸੋਚਿਆ ਕਿਉਂਕਿ ਉਹਨਾਂ ਦੀਆਂ ਵੋਟਾਂ ਨਹੀਂ ਬਣੀਆਂ.ਜੇਕਰ ਕਿਤੇ ਵੋਟਾਂ ਬਣੀਆਂ ਹੁੰਦੀਆਂ ਤਾਂ ਵਿਰੋਧੀਆਂ ਨੇ ਕਿੱਕਰਾਂ ਅਤੇ ਟਾਹਲੀਆਂ ਨੂੰ ਜੱਫੀਆਂ ਪਾ ਕੇ ਉਹਨਾਂ ਨਾਲ ਵੀ ਪੁਰਾਣੇ ਸੰਬੰਧ ਕੱਢ ਲੈਣੇ ਸੀ.