Punjab ਕੱਲ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ‘ਤੇ ਜਾਣ ਵਾਲਿਆਂ ਲਈ ਅਹਿਮ ਖ਼ਬਰ
- ਪ੍ਰਸ਼ਾਸ਼ਨ ਵੱਲੋਂ ਰੂਟ ਪਲਾਨ ਜਾਰੀ
- ਨਿੱਜੀ ਵਾਹਨਾਂ ਦੀ ਪਾਰਕਿੰਗ ਲਈ ਵੀ ਥਾਵਾਂ ਤੈਅ
ਸ੍ਰੀ ਮੁਕਤਸਰ ਸਾਹਿਬ, 13 ਜਨਵਰੀ : ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੋਹੜੀ ਤੋਂ ਅਗਲੇ ਦਿਨ ਪਵਿੱਤਰ ਅਤੇ ਇਤਿਹਾਸਕ ਮਾਘੀ ਦਾ ਮੇਲਾ ਲਗਦਾ ਹੈ। ਇਸ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ।
ਜੋ ਕਿ ਇਸ ਪ੍ਰਕਾਰ ਹੈ:
1. ਦੇਸ਼ ਭਗਤ ਡੈਂਟਲ ਕਾਲਜ ਦੇ ਸਾਹਮਣੇ ਨਵੀਂ ਬਣੀ ਕਲੋਨੀ ਵਿੱਚ ਕੋਟਕਪੂਰਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ।
2. ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਹਰਿਆਲੀ ਪੈਟਰੋਲ ਪੰਪ ਦੇ ਸਾਹਮਣੇ, ਬਠਿੰਡਾ ਰੋਡ ‘ਤੇ ਹੋਵੇਗੀ।
3. ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ‘ਤੇ ਹੋਵੇਗੀ।
4. ਅਬੋਹਰ/ਪੰਨੀਵਾਲਾ ਤੋਂ ਆਉਣ ਵਾਲੀਆਂ ਬੱਸਾਂ ਨੂੰ ਅਬੋਹਰ ਰੋਡ ਬਾਈਪਾਸ ਚੌਂਕ ‘ਤੇ ਪਾਰਕ ਕੀਤਾ ਜਾਵੇਗਾ।
5. ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾਂ ਜਲਾਲਾਬਾਦ ਰੋਡ ‘ਤੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਨੇੜੇ ਖੜੀਆਂ ਕੀਤੀਆਂ ਜਾਣਗੀਆਂ।
6. ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਫਿਰੋਜ਼ਪੁਰ ਰੋਡ ਸਟੇਡੀਅਮ ਦੇ ਸਾਹਮਣੇ ਮਾਡਲ ਟਾਊਨ ਵੱਲ ਹੋਵੇਗੀ।
7. ਮੇਲੇ ਵਾਲੇ ਦਿਨ ਭਾਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ ਦੀ ਮਨਾਹੀ ਹੋਵੇਗੀ
ਸ਼ਰਧਾਲੂਆਂ ਦੇ ਨਿੱਜੀ ਵਾਹਨਾਂ ਦੀ ਪਾਰਕਿੰਗ ਲਈ ਵੀ ਪਾਰਕਿੰਗ ਥਾਵਾਂ ਕੀਤੀਆਂ ਗਈਆਂ ਤੈਅ –
ਦੁਸਹਿਰਾ ਗਰਾਊਂਡ /ਪਸ਼ੂ ਮੇਲਾ ਨੇੜੇ ਡਾ. ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ।
ਕੋਟਕਪੂਰਾ ਰੋਡ, ਦੇਸ਼ ਭਗਤ ਡੈਂਟਲ ਕਾਲਜ ਦੇ ਸਾਹਮਣੇ ਨਵੀਂ ਬਣੀ ਕਾਲੋਨੀ ਵਿੱਚ।
ਹਰਿਆਲੀ ਪੰਪ ਦੇ ਸਾਹਮਣੇ ਵਾਲੀ ਥਾਂ।
ਗ੍ਰੀਨ ਸੀ ਪੁਆਇੰਟ ਅਤੇ ਬਜਾਜ ਪੈਟਰੋਲ ਪੰਪ ਦੇ ਵਿਚਕਾਰ
ਮਲੋਟ ਰੋਡ, ਗਊਸ਼ਾਲਾ ਦੇ ਸਾਹਮਣੇ, ਦਿ ਹਾਂਡਾ ਏਜੰਸੀ ਦੇ ਨਾਲ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/