PUNJAB : ਨਹੀਂ ਰਿਹਾ ਮਸ਼ਹੂਰ ਕਬੱਡੀ ਖਿਡਾਰੀ ਜੀਤਾ ਮੌੜ
ਚੰਡੀਗੜ੍ਹ, 18ਮਾਰਚ(ਵਿਸ਼ਵ ਵਾਰਤਾ) PUNJAB : ਪੰਜਾਬ ਦੇ ਮਸ਼ਹੂਰ ਕਬੱਡੀ ਖਿਡਾਰੀ ਜੀਤਾ ਮੋੜ ਦੇ ਅਕਾਲ ਚਲਾਣੇ ਦੀ ਦੁਖਦ ਖ਼ਬਰ ਹੈ। ਜੀਤਾ ਮੌੜ ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ।
ਉਹ ਇੱਕ ਨਾਮਵਰ ਕਬੱਡੀ ਖਿਡਾਰੀ ਸੀ। ਜੀਤਾ ਮੋੜ ਦੀ ਸੋਮਵਾਰ ਰਾਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਜੀਤਾ ਮੋੜ ਦੀ ਅਚਾਨਕ ਸਿਹਤ ਵਿਗੜਣ ‘ਤੇ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/