PUNJAB : ਹਰਜੀਤ ਸਿੰਘ ਗਰੇਵਾਲ ਨੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਵਜੋਂ ਸੰਭਾਲਿਆ ਅਹੁਦਾ
ਚੰਡੀਗੜ੍ਹ, 26ਮਾਰਚ (ਵਿਸ਼ਵ ਵਾਰਤਾ) PUNJAB : ਹਰਜੀਤ ਸਿੰਘ ਗਰੇਵਾਲ ਨੇ ਤਰੱਕੀ ਮਿਲਣ ਉਪਰੰਤ ਚੰਡੀਗੜ੍ਹ ਸਥਿਤ ਦਫ਼ਤਰ ਵਿਖੇ ਵਧੀਕ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਸੰਗਰੂਰ ਦੇ ਨੇੜਲੇ ਪਿੰਡ ਸਕਾਰੋਦੀ ਵਿਚ ਜਨਮੇ ਹਰਜੀਤ ਸਿੰਘ ਗਰੇਵਾਲ ਪਿਛਲੇ 17 ਸਾਲਾਂ ਤੋਂ ਸਿੱਖ ਵਿਰਾਸਤੀ ਮਾਰਸ਼ਲ ਆਰਟ ਗੱਤਕਾ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਖੇਡ ਵਜੋਂ ਪ੍ਰਫੁੱਲਤ ਕਰਨ, ਪ੍ਰਚਾਰਨ ਅਤੇ ਸੰਭਾਲਣ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਲੋਕ ਸੰਪਰਕ ਅਤੇ ਸੂਚਨਾ ਵਿਭਾਗ ‘ਚ ਤਾਇਨਾਤ ਸੰਯੁਕਤ ਨਿਰਦੇਸ਼ਕ (ਜੁਆਇੰਟ ਡਾਇਰੈਕਟਰ) , ਸਟੇਟ ਐਵਾਰਡੀ, ਹਰਜੀਤ ਸਿੰਘ ਗਰੇਵਾਲ ਨੂੰ ਵਧੀਕ ਨਿਰਦੇਸ਼ਕ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਗਰੇਵਾਲ ਪਹਿਲਾਂ ਸੰਯੁਕਤ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਉਨ੍ਹਾਂ ਦੀਆਂ ਸਮਰਪਿਤ ਸੇਵਾਵਾਂ ਅਤੇ ਵਿਭਾਗ ਵਿਚ ਪਾਏ ਯੋਗਦਾਨ ਦੇ ਚੱਲਦਿਆਂ ਸਨਮਾਨ ਵਜੋਂ ਤਰੱਕੀ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/