Punjab: ਹੈਂਡ ਗ੍ਰੇਨੇਡ ਹਮਲੇ ਮਾਮਲੇ ‘ਚ ਪੁਲਿਸ ਵੱਲੋਂ 3 ਵਿਅਕਤੀ ਗ੍ਰਿਫ਼ਤਾਰ
ਚੰਡੀਗੜ੍ਹ : ਖੁਫੀਆ ਸੂਚਨਾ ਦੇ ਅਧਾਰ ‘ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਐਸ.ਬੀ.ਐਸ.ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ 2 ਦਸੰਬਰ ਨੂੰ ਪੁਲਿਸ ਚੌਕੀ ਆਸਰੋਂ, ਥਾਣਾ ਕਾਠਗੜ੍ਹ ਵਿਖੇ ਹੋਏ ਹੈਂਡ ਗ੍ਰੇਨੇਡ ਹਮਲੇ ਦੀ ਘਟਨਾ ਨੂੰ ਸਫਲਤਾਪੂਰਵਕ ਸੁਲਝਾਉਂਦਿਆਂ 3 ਵਿਅਕਤੀਆਂ ਯੁਗਪ੍ਰੀਤ ਸਿੰਘ (ਯੁਵੀ), ਜਸਕਰਨ ਸਿੰਘ ਅਤੇ ਹਰਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਮਾਡਿਊਲ ਦੇ ਮੈਂਬਰ ਹਨ, ਜੋ ਜਰਮਨੀ, ਯੂਕੇ ਅਤੇ ਹੋਰ ਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੁਆਰਾ ਨਿਯੰਤਰਿਤ ਹਨ ਅਤੇ ਉਹਨਾਂ ਨੂੰ ਪੁਲਿਸ ਅਦਾਰਿਆਂ ਅਤੇ ਅਲਪ ਸੰਖਿਅਕ ਵਰਗ ਦੇ ਨੇਤਾਵਾਂ ਨੂੰ ਟਾਰਗੇਟ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ। ਮੋਡਿਊਲ ਨੂੰ ਪਿਛਲੇ ਛੇ ਮਹੀਨਿਆਂ ਵਿੱਚ ₹4.5L ਦੀ ਫੰਡਿੰਗ ਪ੍ਰਾਪਤ ਹੋਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ 28 ਨਵੰਬਰ ਨੂੰ ਜੀ.ਟੀ. ਰੋਡ ਜਲੰਧਰ ਵਿਖੇ ਇੱਕ ਡੈੱਡ ਲੈਟਰ ਬਾਕਸ (DLB) ਤੋਂ ਗ੍ਰਨੇਡ ਬਰਾਮਦ ਕਰਕੇ 2 ਦਸੰਬਰ ਨੂੰ ਐਸ.ਬੀ.ਐਸ.ਨਗਰ ਵਿਖੇ ਪੁਲਿਸ ਚੌਕੀ ਆਸਰੋਂ ਵਿਖੇ ਸੁੱਟਿਆ ਗਿਆ ਸੀ। ਪੁਲਿਸ ਵੱਲੋਂ 1 ਦੇਸੀ ਕੱਟਾ, 1 ਰਿਵਾਲਵਰ ਅਤੇ 6 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/