PUNJAB : ਕੱਲ੍ਹ ਨੂੰ ਅਨੰਦਪੁਰ ਸਾਹਿਬ ਅਤੇ ਭਾਖੜਾ ਨੰਗਲ ਡੈਮ ਦੇ ਦੌਰੇ ‘ਤੇ ਰਾਜਪਾਲ ਗੁਲਾਬ ਚੰਦ ਕਟਾਰੀਆ
ਚੰਡੀਗੜ੍ਹ, 5ਜਨਵਰੀ(ਵਿਸ਼ਵ ਵਾਰਤਾ) ਕੱਲ੍ਹ ਸੋਮਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ ਤੇ ਜਾਣਗੇ। ਵਿਸ਼ਵ ਵਾਰਤਾ ਨੂੰ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਰਾਜਪਾਲ ਅਨੰਦਪੁਰ ਸਾਹਿਬ ਸਥਿਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਉਪਰੰਤ ਉਹ ਵਿਰਾਸਤ-ਏ- ਖਾਲਸਾ ਮਿਊਜ਼ੀਅਮ ਜਾਣਗੇ। ਇਸ ਉਪਰੰਤ ਰਾਜਪਾਲ ਕਿਸਾਨ ਹਵੇਲੀ ਜਾਣਗੇ ਅਤੇ ਇਸ ਤੋਂ ਬਾਅਦ ਉਹ ਭਾਖੜਾ ਨੰਗਲ ਡੈਮ ਦਾ ਦੌਰਾ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/