Punjab : ਫੁੱਟਬਾਲ ਮੈਚ ਦੌਰਾਨ ਖਿਡਾਰੀ ਦੀ ਮੌਤ
– ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਨੌਜਵਾਨ
ਚੰਡੀਗੜ੍ਹ, 18 ਜਨਵਰੀ (ਵਿਸ਼ਵ ਵਾਰਤਾ): ਅਬੋਹਰ ਦੇ ਨੇੜੇ ਪਿੰਡ ਧਰਾਂਗਵਾਲਾ ਵਿੱਚ ਫੁੱਟਬਾਲ ਖੇਡਦੇ ਸਮੇਂ ਇਕ ਖਿਡਾਰੀ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 14 ਸਾਲਾ ਜੱਸੂ ਉਰਫ਼ ਜਸਮੀਤ ਵਜੋਂ ਹੋਈ ਹੈ, ਜੋ ਮਲੋਟ ਦੇ ਪਿੰਡ ਆਲਮਵਾਲਾ ਦਾ ਰਹਿਣ ਵਾਲਾ ਸੀ। ਇਹ ਘਟਨਾ ਐਤਵਾਰ ਨੂੰ ਇੱਕ ਟੂਰਨਾਮੈਂਟ ਦੌਰਾਨ ਵਾਪਰੀ।
ਪਿੰਡ ਵਾਸੀ ਨੇ ਦੱਸਿਆ ਕਿ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਜੱਸੂ ਫੁੱਟਬਾਲ ਨੂੰ ਕਿਕ ਕਰਨ ਤੋਂ ਬਾਅਦ ਅਚਾਨਕ ਜ਼ਮੀਨ ‘ਤੇ ਡਿੱਗ ਪਿਆ। ਮੈਦਾਨ ‘ਤੇ ਮੌਜੂਦ ਹੋਰ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸਨੂੰ ਚੁੱਕਿਆ ਅਤੇ ਤੁਰੰਤ ਡਾਕਟਰ ਕੋਲ ਲੈ ਗਏ। ਉੱਥੋਂ, ਉਸਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜੱਸੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦਾ ਪਿਤਾ ਪਿੰਡ ਵਿੱਚ ਮਜ਼ਦੂਰੀ ਕਰਦਾ ਹੈ। ਪਹਿਲੀ ਨਜ਼ਰੇ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























