Punjab ਕਿਸਾਨ ਆਗੂ ਡੱਲੇਵਾਲ ਨੇ ਵੀਡੀਓ ਸੰਦੇਸ਼ ਕੀਤਾ ਜਾਰੀ
- ਕਿਹਾ “ਮੈਂ ਮਰਨ ਵਰਤ ਛੱਡ ਦੇਵਾਂਗਾ,ਜੇ ….”
- ਪੰਜਾਬ BJP ਦੇ ਆਗੂਆਂ ਨੂੰ ਵੀ ਲਾਈ ਫਟਕਾਰ, ਪੜੋ ਕੀ ਕਿਹਾ
ਚੰਡੀਗੜ੍ਹ 10 ਜਨਵਰੀ: ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਰਜਿੰਦਰਾ ਹਸਪਤਾਲ, ਪਟਿਆਲਾ ਦੇ ਗਠਿਤ ਡਾਕਟਰਾਂ ਦੇ ਬੋਰਡ ਨੇ ਬੀਤੇ ਕੱਲ੍ਹ ਖਨੌਰੀ ਪਹੁੰਚ ਕੇ ਡੱਲੇਵਾਲ ਦਾ ਅਲਟਰਾਸਾਊਂਡ ਅਤੇ ਹੋਰ ਟੈਸਟ ਕਰਵਾਏ ਜਿਸ ਦੀ ਰਿਪੋਰਟ ਅੱਜ ਆਵੇਗੀ। ਇਸ ਵਿਚਾਲੇ ਹੀ ਕਿਸਾਨ ਆਗੂ ਡੱਲੇਵਾਲ ਨੇ ਅੱਜ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਜਿਸ ਵਿੱਚ ਉਨ੍ਹਾਂ ਪੰਜਾਬ ਭਾਜਪਾ ਆਗੂਆਂ ਨੂੰ ਫਟਕਾਰ ਲਗਾਈ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਮੰਗਾਂ ਮੰਨ ਲੈਂਦੇ ਹਨ ਤਾਂ ਮੈਂ ਮਰਨ ਵਰਤ ਛੱਡ ਦੇਵਾਂਗਾ।
ਉਨ੍ਹਾਂ ਕਿਹਾ ਕਿ “ਸੂਚਨਾ ਮਿਲੀ ਹੈ ਕਿ ਪੰਜਾਬ ਭਾਜਪਾ ਇਕਾਈ ਦੇ ਲੋਕਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਡੱਲੇਵਾਲ ਦਾ ਮਰਨ ਵਰਤ ਤੋੜਨ ਦੀ ਅਪੀਲ ਕੀਤੀ ਗਈ ਹੈ।ਮੈਂ ਕਹਿਣਾ ਚਾਹੰਦਾ ਹਾਂ ਕਿ ਜੇਕਰ ਤੁਸੀਂ ਜਾਣਾ ਹੈ ਤਾਂ ਮੋਦੀ ਜੀ ਕੋਲ ਜਾਓ। ਜਾਂ ਉਪ ਰਾਸ਼ਟਰਪਤੀ ਕੋਲ ਜਾਓ,ਜਾਂ ਫਿਰ ਖੇਤੀ ਮੰਤਰੀ ਅਤੇ ਅਮਿਤ ਸ਼ਾਹ ਕੋਲ ਜਾਣਾ ਚਾਹੀਦਾ ਹੈ। ਪਰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਜਾ ਰਹੇ ਹੋ। ਇਸਦਾ ਕੀ ਮਤਲਬ ਹੈ? ਸਾਡਾ ਮਰਨ ਵਰਤ ਕੋਈ ਵਪਾਰ ਨਹੀਂ ਹੈ। ਨਾ ਹੀ ਇਹ ਸਾਡਾ ਸ਼ੌਕ ਹੈ। ਤੁਹਾਡਾ ਧੰਨਵਾਦ. ਮੈਂ ਪੰਜਾਬ ਦੀ ਭਾਜਪਾ ਇਕਾਈ ਨੂੰ ਮੋਦੀ ਜੀ ਨਾਲ ਗੱਲ ਕਰਨ ਦੀ ਬੇਨਤੀ ਕਰਦਾ ਹਾਂ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਅਕਾਲ ਤਖ਼ਤ ਸਾਹਿਬ ਵੱਲ ਜਾਣ ਦੀ ਬਜਾਏ ਮੋਦੀ ਜੀ ਨੂੰ ਸਾਡੀਆਂ ਮੰਗਾਂ ਮੰਨਣ ਲਈ ਕਹੋ। ਫਿਰ ਅਸੀਂ ਮਰਨ ਵਰਤ ਛੱਡ ਦਵਾਂਗੇ।”
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/