Punjab Crime: ਪੰਜਾਬੀ ਗਾਇਕਾ ਨਸ਼ੇ ਦੀ ਤਸਕਰੀ ਕਰਦੀ ਹੋਈ ਹੈਰੋਇਨ ਸਮੇਤ ਗ੍ਰਿਫਤਾਰ
ਮਾਛੀਵਾੜਾ ਸਾਹਿਬ, 11 ਫਰਵਰੀ 2026 (ਵਿਸ਼ਵ ਵਾਰਤਾ) – ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਅਤੇ ਉਸਦੇ ਭਰਾ ਨੂੰ ਪੰਜਾਬ ਪੁਲਿਸ (Punjab Crime) ਦੁਆਰਾ ਨਸ਼ਾ ਤਸਕਰਾਂ ਵਿਰੁੱਧ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਪ੍ਰਹਾਰ-2 ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਤੋਂ ਅੱਠ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਹੁਣ ਦੋਵਾਂ ਨੂੰ ਹੁਣ ਜੇਲ੍ਹ ਭੇਜ ਦਿੱਤਾ ਗਿਆ ਹੈ।
ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ ਪਹਿਲਾਂ ਸਟੇਜ ਸ਼ੋਅ ਕਰਦੀ ਸੀ ਅਤੇ ਉਸ ਦੇ ਕਈ ਗੀਤ ਵੀ ਰਿਲੀਜ਼ ਹੋਏ। ਪਰ ਕੋਵਿਡ-19 ਮਹਾਂਮਾਰੀ ਦੌਰਾਨ ਉਸ ਦਾ ਗਾਇਕੀ ਦਾ ਖਿੱਤਾ ਬੰਦ ਹੋ ਗਿਆ। ਜਦੋਂ ਉਸਦੀ ਆਮਦਨੀ ਰੁਕ ਗਈ, ਤਾਂ ਉਹ ਆਪਣੀ ਮਾਂ ਅਤੇ ਭੈਣ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਈ।

ਦੱਸ ਦਈਏ ਕਿ ਪਰਮਜੀਤ ਕੌਰ ਪੰਮੀ ਪਹਿਲਾਂ ਵੀ ਜੇਲ੍ਹ ਜਾ ਚੁੱਕੀ ਹੈ। ਉਸ ਨੂੰ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਜੇਲ੍ਹ ‘ਚ ਸੀ। ਜਿਸ ਤੋਂ ਬਾਅਦ ਜਦੋਂ ਉਹ ਹੁਣ ਬਾਹਰ ਆਈ, ਤਾਂ ਉਸਨੇ ਗਾਉਣਾ ਛੱਡ ਦਿੱਤਾ ਹੀ ਦਿੱਤਾ ਸੀ ਅਤੇ ਸੁਧਾਰ ਕਰਨ ਦੀ ਬਜਾਏ ਮੁੜ ਨਸ਼ਾ ਤਸਕਰੀ ਦੇ ਕਾਰੋਬਾਰ ਵਿੱਚ ਵਾਪਸ ਆ ਗਈ। ਉਸਨੇ ਆਪਣੇ ਭਰਾ ਨੂੰ ਵੀ ਕਾਰੋਬਾਰ ਵਿੱਚ ਸ਼ਾਮਲ ਕੀਤਾ।
ਪਰਮਜੀਤ ਪੰਮੀ, ਮਾਛੀਵਾੜਾ ਸਾਹਿਬ, ਦੇ ਪਿੰਡ ਰਹੀਮਾਬਾਦ ਖੁਰਦ (ਲੁਧਿਆਣਾ) (Punjab Crime) ਦੀ ਰਹਿਣ ਵਾਲੀ ਹੈ। ਪੰਮੀ ਇੱਕ ਪੰਜਾਬੀ ਗਾਇਕਾ ਵਜੋਂ ਆਪਣਾ ਕਰੀਅਰ ਬਣਾ ਰਹੀ ਸੀ। ਇਸ ਦੌਰਾਨ, ਉਸਦਾ ਪਰਿਵਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਿਆ। ਪੰਮੀ ਦੀ ਮਾਂ ਅਤੇ ਭੈਣ ‘ਤੇ ਤਿੰਨ-ਤਿੰਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਦਰਜ ਹਨ।
ਪੰਮੀ ਦੀ ਭੈਣ ਬੇਅੰਤ ਕੌਰ ‘ਤੇ ਵੀ ਕਤਲ ਦਾ ਦੋਸ਼ ਹੈ। ਪੰਮੀ ਦੀ ਭੈਣ ਬੇਅੰਤ ਕੌਰ, ਪਰਿਵਾਰ ਵਿੱਚ ਪਹਿਲੀ ਸੀ ਜਿਸਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ੁਰੂ ਕੀਤੀ ਸੀ। ਉਸ ਸਮੇਂ, ਪੰਮੀ ਪੂਰੀ ਤਰ੍ਹਾਂ ਗਾਉਣ ਵਿੱਚ ਰੁੱਝੀ ਹੋਈ ਸੀ। ਬੇਅੰਤ ਕੌਰ ਅਤੇ ਉਸਦੀ ਮਾਂ ਵਿਰੁੱਧ ਪਹਿਲਾ ਕੇਸ 17 ਅਗਸਤ, 2018 ਨੂੰ ਦਰਜ ਕੀਤਾ ਗਿਆ ਸੀ, ਅਤੇ ਦੂਜਾ ਕੇਸ 28 ਫਰਵਰੀ, 2020 ਨੂੰ ਦਰਜ ਕੀਤਾ ਗਿਆ ਸੀ।
ਮਾਛੀਵਾੜਾ ਪੁਲਿਸ (Punjab Crime) ਦਾ ਕਹਿਣਾ ਹੈ ਕਿ ਜਦੋਂ ਪੰਮੀ ਦੀ ਭੈਣ ਜੇਲ੍ਹ ਗਈ, ਤਾਂ ਉਸਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕਾਰੋਬਾਰ ਸੰਭਾਲ ਲਿਆ। ਪੰਮੀ ਆਪਣੀ ਮਾਂ ਨਾਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੀ ਰਹੀ। 30 ਜੁਲਾਈ, 2023 ਨੂੰ, ਮਾਛੀਵਾੜਾ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪੁਲਿਸ ਨੇ ਸ਼ੁਰੂ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ। ਜਾਂਚ ਕਰਨ ‘ਤੇ, ਕੁਲਦੀਪ ਨਾਮ ਦੇ ਇੱਕ ਨੌਜਵਾਨ ‘ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਕੁਲਦੀਪ ਨੇ ਪੰਮੀ ਤੋਂ ਨਸ਼ੀਲੇ ਪਦਾਰਥ ਪ੍ਰਾਪਤ ਕੀਤੇ ਸਨ। ਫਿਰ ਪੁਲਿਸ ਨੇ ਪੰਮੀ ਵਿਰੁੱਧ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਅਤੇ ਪੰਮੀ ਅਤੇ ਕੁਲਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ।
ਕੁਝ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਪੰਮੀ ਨੂੰ ਜ਼ਮਾਨਤ ‘ਤੇ ਰਿਹਾਅ ਹੋਈ ਸੀ ਅਤੇ ਉਸਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ (Punjab Crime) ਦੁਬਾਰਾ ਸ਼ੁਰੂ ਕਰ ਦਿੱਤੀ। ਉਸਨੇ ਆਪਣੇ ਭਰਾ ਨੂੰ ਵੀ ਇਸ ਕਾਰਵਾਈ ਵਿੱਚ ਸ਼ਾਮਲ ਕੀਤਾ। ਸੋਮਵਾਰ ਨੂੰ, ਪੁਲਿਸ ਨੇ ਪ੍ਰਹਾਰ-2 ਦੌਰਾਨ, ਪੁਲਿਸ ਨੇ ਮਾਛੀਵਾੜਾ ਸਾਹਿਬ ਦੇ ਕੋਹਾੜਾ ਰੋਡ ‘ਤੇ ਅਦੀਆਨਾ ਬੱਸ ਸਟੈਂਡ ਦੇ ਨੇੜੇ ਪੰਮੀ ਅਤੇ ਉਸਦੇ ਭਰਾ ਸਰਵਣ ਨੂੰ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























