Punjab Congress: ਦਲਬੀਰ ਗੋਲਡੀ ਮੁੜ ਕਾਂਗਰਸ ‘ਚ ਹੋਣਗੇ ਸ਼ਾਮਿਲ!
ਵਾਪਸੀ ਦੇ ਦਿਤੇ ਸੰਕੇਤ, ਪੜ੍ਹੋ ਕੀ ਕਿਹਾ
ਚੰਡੀਗੜ੍ਹ: ਸਾਬਕਾ ਵਿਧਾਇਕ ਦਲਵੀਰ ਗੋਲਡੀ ਨੇ ਕਾਂਗਰਸ (Punjab Congress) ‘ਚ ਵਾਪਸੀ ਦੇ ਸੰਕੇਤ ਦਿਤੇ ਹਨ। ਜਿਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਹੈ ਕਿ ਦਲਬੀਰ ਗੋਲਡੀ ਜਲਦ ਹੀ ਮੁੜ ਕਾਂਗਰਸ ‘ਚ ਵਾਪਸੀ ਕਰ ਸਕਦੇ ਹਨ।
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦਲਵੀਰ ਗੋਲਡੀ ਦੀ ਰਾਜਾ ਵੜਿੰਗ ਦੇ ਨਾਲ ਇਕ ਤਸਵੀਰ ਵੀ ਸਾਹਮਣੇ ਆਈ ਸੀ ਅਤੇ ਕਿਆਸਰਾਈਆਂ ਸ਼ੁਰੂ ਹੋ ਗਈਆਂ ਸਨ ਕਿ ਗੋਲਡੀ ਦੀ ਜਲਦ ਹੀ ਕਾਂਗਰਸ ‘ਚ ਵਾਪਸੀ ਹੋ ਸਕਦੀ ਹੈ। ਹਾਲਾਂਕਿ ਪੰਜਾਬ ਵਿਧਾਨਸਭਾ ‘ਚ ਵਿਰੋਧੀ ਧਿਰ ਦੇ ਆਗੂ ਅਤੇ ਸੀਨੀਅਰ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਾਫ ਕਿਹਾ ਸੀ ਕਿ ਜੋ ਲੋਕ ਕਾਂਗਰਸ ਪਾਰਟੀ ਨੂੰ ਛੱਡ ਕੇ ਗਏ ਹਨ ਉਨ੍ਹਾਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ। ਜਿਸ ‘ਤੇ ਹੁਣ ਦਲਬੀਰ ਗੋਲਡੀ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਹੈ।
ਉਨ੍ਹਾਂ ਕਿਹਾ ਕਿ ” ਬਾਜਵਾ ਸਾਹਿਬ ਮੇਰੇ ਤੋਂ ਵੱਡੇ ਹਨ, ਹਰ ਪਰਿਵਾਰ ‘ਚ ਕੁਝ ਨਾ ਕੁਝ ਕਿਹਾ ਸੁਣੀ ਹੋ ਹੀ ਜਾਂਦੀ ਹੈ, ਪਹਿਲਾ ਮੇਰੇ ਤੋਂ ਵੀ ਜਾਣੇ ਅਣਜਾਣੇ ‘ਚ ਜ਼ਿਆਦਾ ਬੋਲਿਆ ਗਿਆ ਸੀ, ਮੈਨੂੰ ਓਹਨਾ ਦੀ ਗੱਲ ਦਾ ਕੋਈ ਗੁੱਸਾ ਨਹੀਂ ਹੈ।”
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/