Punjab: ਮੁੱਖ ਮੰਤਰੀ ਭਗਵੰਤ ਮਾਨ ਅੱਜ ਹੋਣਗੇ ਬਲਾਚੌਰ ਦੌਰੇ ‘ਤੇ, ਕਿਸਾਨਾਂ ਨੂੰ ਦੇਣਗੇ ਵੱਡੀ ਸੌਗਾਤ
ਚੰਡੀਗੜ੍ਹ, 19 ਮਾਰਚ 2026 (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਬਲਾਚੌਰ ਦੇ ਦੌਰੇ ‘ਤੇ ਹੋਣਗੇ, ਜਿੱਥੇ ਉਹ ਇੱਕ ਇੱਕ ਮਹੱਤਵਪੂਰਨ ਸਿੰਚਾਈ ਪ੍ਰੋਜੈਕਟ ਦਾ ਉਦਘਾਟਨ ਕਰਨਗੇ, ਜਿਸ ਨਾਲ ਕੰਢੀ ਖੇਤਰ ਦੇ ਕਿਸਾਨਾਂ ਨੂੰ ਮਹੱਤਵਪੂਰਨ ਰਾਹਤ ਮਿਲੇਗੀ। ਮੁੱਖ ਮੰਤਰੀ ਵੱਲੋਂ ਅੱਜ ਕਾਠਗੜ੍ਹ ਲਿਫਟ ਸਿੰਚਾਈ ਯੋਜਨਾ ਦਾ ਉਦਘਾਟਨ ਕੀਤਾ ਜਾਵੇਗਾ। ਇਸ ਯੋਜਨਾ ਦੇ ਜ਼ਰੀਏ ਹੁਣ ਉੱਚਾਈ ਵਾਲੇ ਇਲਾਕਿਆਂ ਤੱਕ ਵੀ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ, ਜੋ ਪਹਿਲਾਂ ਅਸੰਭਵ ਸਮਝਿਆ ਜਾਂਦਾ ਸੀ।
ਮਾਨ ਸਰਕਾਰ ਨੇ ਇਸ ਪਹਿਲ ਨੂੰ ‘ਅਸੰਭਵ’ ਨੂੰ ‘ਸੰਭਵ’ ਬਣਾਉਣ ਵੱਲ ਇੱਕ ਵੱਡਾ ਕਦਮ ਕਰਾਰ ਦਿੱਤਾ ਹੈ। ਇਸ ਨਾਲ ਕੰਡੀ ਖੇਤਰ ਦੀ ਸੁੱਕੀ ਅਤੇ ਮੀਂਹ ‘ਤੇ ਨਿਰਭਰ ਜ਼ਮੀਨ ਨੂੰ ਹੁਣ ਸਿੰਚਾਈ ਲਈ ਨਿਯਮਿਤ ਨਹਿਰੀ ਪਾਣੀ ਮਿਲੇਗਾ। ਇਸ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ 33 ਪਿੰਡਾਂ ਦੀ ਲਗਭਗ 11,500 ਏਕੜ ਜ਼ਮੀਨ ਨੂੰ ਸਿੱਧਾ ਲਾਭ ਮਿਲੇਗਾ, ਜਿਸ ਨਾਲ ਕਿਸਾਨਾਂ ਦੀ ਫਸਲ ਉਤਪਾਦਕਤਾ ਅਤੇ ਆਮਦਨ ਵਿੱਚ ਵਾਧਾ ਹੋਣ ਦੀ ਉਮੀਦ ਹੈ। ਕੰਡੀ ਖੇਤਰ ਦੇ ਕਿਸਾਨਾਂ ਲਈ ਇਹ ਯੋਜਨਾ ਲੰਮੇ ਸਮੇਂ ਤੋਂ ਉਡੀਕ ਵਿੱਚ ਸੀ, ਜਿਸ ਨੂੰ ਹੁਣ ਹਕੀਕਤ ਵਿੱਚ ਬਦਲਿਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/



















