PUNJAB : ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਪਹੁੰਚੇ ਨੰਗਲ
ਚੰਡੀਗੜ੍ਹ, 11ਦਸੰਬਰ(ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਨੰਗਲ ਦੇ ਦੋ ਰੋਜ਼ਾ ਦੌਰੇ ਤੇ ਹਨ। ਇਸ ਦੋ ਰੋਜ਼ਾ ਦੌਰੇ ਲਈ ਮੁੱਖ ਮੰਤਰੀ ਮਾਨ ਪਰਿਵਾਰ ਸਮੇਤ ਬੀਤੀ ਦੇਰ ਸ਼ਾਮ ਨੰਗਲ ਪਹੁੰਚੇ ਹਨ। ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾਂ ਇੰਤਜਾਮ ਬੀਬੀਐੱਮਬੀ ਦੇ ਸਤਲੁਜ ਸਦਨ ਵਿਸ਼ਰਾਮ ਘਰ ਵਿੱਚ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਤੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਸਮੇਤ ਕਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਨੰਗਲ ਪਹੁੰਚੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਨੇ ਦੇਰ ਸ਼ਾਮ ਸਤਲੁਜ ਸਦਨ ਅਤੇ ਆਸ-ਪਾਸ ਸਾਰੇ ਇਲਾਕੇ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/