Punjab ਕੈਬਨਿਟ ਮੰਤਰੀਆਂ ਦੇ ਬਦਲੇ ਵਿਭਾਗ!
– ਜਾਣੋ ਕਿਹੜੇ ਮੰਤਰੀਆਂ ਨੂੰ ਮਿਲੇ ਕਿਹੜੇ-ਕਿਹੜੇ ਨਵੇਂ ਵਿਭਾਗ?
ਚੰਡੀਗੜ੍ਹ, 24 ਮਾਰਚ 2026 (ਵਿਸ਼ਵ ਵਾਰਤਾ): ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਵੱਡਾ ਫੈਸਲਾ ਲੈਂਦਿਆਂ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕੀਤਾ ਗਿਆ ਹੈ। ਲਾਲਜੀਤ ਸਿੰਘ ਭੁੱਲਰ ਕੋਲ ਮੌਜੂਦ ਵਿਭਾਗਾਂ ਦੀ ਜ਼ਿੰਮੇਵਾਰੀ ਮੌਜੂਦਾ ਮੰਤਰੀਆਂ ਨੂੰਸੌਂਪ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਟਰਾਂਸਪੋਰਟ ਵਿਭਾਗ ਸੌਂਪਿਆਂ ਗਿਆ ਹੈ। ਇਸ ਤੋਂ ਇਲਾਵਾ ਡਾ. ਰਵਜੋਤ ਨੂੰ ਜੇਲ੍ਹ ਵਿਭਾਗ ਮਿਲਿਆ ਹੈ। ਇਹ ਦੋਵੇਂ ਵਿਭਾਗ ਲਾਲਜੀਤ ਸਿੰਘ ਭੁੱਲਰ ਕੋਲ ਸਨ।























