Punjab By-elections: ਖਰਚਾ ਆਬਜ਼ਰਵਰ ਪੀ.ਪਚਿਯੱਪਨ ਦੀ ਮੌਜੂਦਗੀ ਵਿੱਚ ਚੋਣ ਉਮੀਦਵਾਰਾਂ ਦੇ ਖਰਚਾ ਰਜਿਸਟਰ ਕੀਤੇ ਗਏ ਚੈੱਕ
-5 ਨਵੰਬਰ ਨੂੰ ਪੰਚਾਇਤ ਭਵਨ, ਗੁਰਦਾਸਪੁਰ ਵਿਖੇ ਦੁਬਾਰਾ ਖਰਚਾ ਰਜਿਸਟਰ ਚੈੱਕ ਕੀਤੇ ਜਾਣਗੇ
ਗੁਰਦਾਸਪੁਰ, 1 ਨਵੰਬਰ (ਵਿਸ਼ਵ ਵਾਰਤਾ) : ਖਰਚਾ ਆਬਜ਼ਰਵਰ ਪੀ. ਪਚਿਯੱਪਨ ਦੀ ਹਾਜ਼ਰੀ ਵਿੱਚ ਡੇਰਾ ਬਾਬਾ ਨਾਨਕ, ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਦੇ ਖਰਚਾ ਰਜਿਸਟਰ ਚੈੱਕ ਕੀਤੇ ਗਏ।
ਸਥਾਨਕ ਪੰਚਾਇਤ ਭਵਨ ਵਿਖੇ ਉਨ੍ਹਾਂ ਵਲੋਂ ਜ਼ਿਮਨੀ ਚੋਣ (Punjab By-elections)ਲੜ ਰਹੇ ਉਮੀਦਵਾਰਾਂ ਦੇ ਚੋਣ ਏਜੰਟ ਮੀਟਿੰਗ ਵਿੱਚ ਪਹੁੰਚੇ। ਇਸ ਮੌਕੇ ਚੋਣ ਏਜੰਟਾਂ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਖਰਚਾ ਰਜਿਸਟਰ ਮੈਨਟੇਨ ਰੱਖਣ ਲਈ ਕਿਹਾ ਗਿਆ। ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕੀਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਖਰਚਾ ਰਜਿਸਟਰ ਦਾ ਦੂਜਾ ਨਿਰੀਖਣ 05 ਨਵੰਬਰ 2024 ( ਦਿਨ ਮੰਗਵਾਰ) ਸਵੇਰੇ 10 ਵਜੇ ਅਤੇ ਤੀਸਰਾ ਨਿਰੀਖਣ 09 ਨਵੰਬਰ 2024 ( ਦਿਨ ਸ਼ਨੀਵਾਰ) ਸਵੇਰੇ 10 ਵਜੇ ਇਹ ਤਿੰਨੋਂ ਦਿਨ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲ਼ੋਂ ਜ਼ਿਮਨੀ ਚੋਣ ਡੇਰਾ ਬਾਬਾ ਨਾਨਕ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰ ਲਈ 40 ਲੱਖ ਰੁਪਏ ਤੱਕ ਚੋਣ ਖ਼ਰਚੇ ਦੀ ਹੱਦ ਮਿਥੀ ਗਈ ਹੈ। ਚੋਣ ਦਫ਼ਤਰ ਵੱਲੋਂ ਵੀ ਸ਼ੈਡੋ ਰਜਿਸਟਰ ਲਗਾ ਕੇ ਉਮੀਦਵਾਰਾਂ ਦੇ ਚੋਣ ਖ਼ਰਚੇ ਦਾ ਹਿਸਾਬ ਰੱਖਿਆ ਜਾ ਰਿਹਾ ਹੈ।