Punjab breaking : ਨਗਰ ਨਿਗਮ ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸਤਰੀ ਮੈਂਬਰ ਲਈ ਰਾਖਵਾਂ
- ਅੰਮ੍ਰਿਤਸਰ, ਜਲੰਧਰ, ਫਗਵਾੜਾ ਤੇ ਪਟਿਆਲਾ ਲਈ ਵੀ ਲਿਆ ਵੱਡਾ ਫੈਸਲਾ
- – ਨੋਟੀਫਿਕੇਸ਼ਨ ਜਾਰੀ
- 21 ਦਸੰਬਰ ਨੂੰ ਹੋਈਆਂ ਸਨ ਨਗਰ ਨਿਗਮ ਚੋਣਾਂ
ਚੰਡੀਗੜ੍ਹ, 7 ਜਨਵਰੀ (ਵਿਸ਼ਵ ਵਾਰਤਾ): ਪੰਜਾਬ ‘ਚ 21 ਦਸੰਬਰ ਨੂੰ ਪੰਜ ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਫਗਵਾੜਾ, ਲੁਧਿਆਣਾ ਤੇ ਪਟਿਆਲਾ ‘ਚ ਚੋਣਾਂ ਹੋਈਆਂ ਸਨ । ਪੰਜਾਬ ਸਰਕਾਰ ਵੱਲੋਂ ਚੋਣਾਂ ਉਪਰੰਤ ਮੇਅਰ ਦੇ ਅਹੁਦੇ ਦੀ ਰਿਜ਼ਰਵੇਸ਼ਨ ਸੰਬੰਧੀ ਇਕ ਪਤੱਰ ਸਾਂਝਾ ਕਰ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਦੱਸ ਦਈਏ ਕਿ ਨਗਰ ਨਿਗਮ, ਲੁਧਿਆਣਾ ਦੇ ਮੇਅਰ ਦਾ ਅਹੁਦਾ ਇਸਤਰੀ ਮੈਂਬਰ ਲਈ ਰਾਖਵਾਂ ਰਹੇਗਾ ਜਦਕਿ ਬਾਕੀ ਬਚਦੀਆਂ 4 ਨਗਰ ਨਿਗਮਾਂ ਜਲੰਧਰ, ਅੰਮ੍ਰਿਤਸਰ, ਫਗਵਾੜਾ,ਤੇ ਪਟਿਆਲਾ ‘ਚ ਮੇਅਰ ਦੇ ਅਹੁਦੇ ਜਨਰਲ (open) ਹੋਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/