Punjab ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ 23 ਜਨਵਰੀ ਨੂੰ ਪਿੰਡ ਧਰਮਗੜ੍ਹ, ਵਿਖੇ ਲਗਾਇਆ ਜਾਵੇਗਾ ਜਾਗਰੂਕਤਾ ਕੈਂਪ
ਐੱਸ.ਏ.ਐੱਸ ਨਗਰ 20 ਜਨਵਰੀ 2025 (ਸਤੀਸ਼ ਕੁਮਾਰ ਪੱਪੀ):- ਪੰਜਾਬ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਕ੍ਰਿਸਚੀਅਨ, ਪਾਰਸੀ, ਬੋਧੀ, ਜੈਨੀ) ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਨਾਲ ਸਬੰਧਤ ਬੇ-ਰੁਜ਼ਗਾਰ ਲੋਕਾਂ ਨੂੰ ਸਵੈ-ਰੁਜ਼ਗਾਰ ਲਈ ਸਸਤੇ ਵਿਆਜ ਦਰਾਂ ‘ਤੇ ਕਰਜੇ ਮੁਹੱਈਆ ਕਰਵਾਉਣ ਲਈ ਚਲਾਈਆਂ ਜਾ ਰਹੀਆਂ ਕਰਜਾ ਸਕੀਮਾਂ ਤੋਂ ਜਾਣੂ ਕਰਵਾਉਣ ਸਬੰਧੀ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਐਨ.ਐਮ.ਡੀ.ਐਫ.ਸੀ) ਦੇ ਸਹਿਯੋਗ ਨਾਲ ਚੇਅਰਮੈਨ ਸ਼੍ਰੀ ਸੰਦੀਪ ਸੈਣੀ ਅਤੇ ਸ਼੍ਰੀ ਸੰਦੀਪ ਹੰਸ, ਆਈ.ਏ.ਐਸ. ਕਾਰਜਕਾਰੀ ਡਾਇਰੈਕਟਰ, ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋਂ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਤੀ 23/01/2025 ਨੂੰ ਸਵੇਰੇ 11:00 ਵਜੇ ਪਿੰਡ ਧਰਮਗੜ੍ਹ, ਸਬ-ਤਹਿਸੀਲ ਬਨੂੜ, ਜ਼ਿਲ੍ਹਾ, ਐਸ.ਏ.ਐਸ ਨਗਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਬੈਕਫਿੰਕੋ ਵੱਲੋਂ ਚਲਾਈਆਂ ਜਾ ਰਹੀਆਂ ਕਰਜਾ ਸਕੀਮਾਂ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਸਬੰਧੀ ਸੁਪਰਡੰਟ-ਕਮ-ਲਾਗੂਕਰਤਾ ਅਫਸਰ ਸ੍ਰੀ ਸੁਖਵਿੰਦਰ ਸਿੰਘ ਅਤੇ ਫੀਲਡ ਅਫਸਰ ਸ਼੍ਰੀ ਰਾਕੇਸ਼ ਗਰਗ ਐਸ.ਏ.ਐਸ ਨਗਰ ਨੇ ਦੱਸਿਆ ਕਿ ਪੱਛੜੀਆਂ ਸ਼੍ਰੇਣੀਆਂ,ਘੱਟ ਗਿਣਤੀ ਵਰਗ ਅਤੇ ਆਰਥਿਕ ਤੌਰ ਤੇ ਕਮਜੋਰ ਵਰਗ ਨਾਲ ਸਬੰਧਤ ਲੋਕਾਂ ਲਈ ਕਾਰਪੋਰੇਸ਼ਨ ਵੱਲੋਂ ਸਵੈ-ਰੋਜ਼ਗਾਰ ਲਈ ਵੱਖ-ਵੱਖ ਕਰਜਾ ਸਕੀਮਾਂ ਚਲਾਈਆਂ ਜਾਂਦੀਆਂ ਹਨ ਜਿਸ ਵਿੱਚ ਡੇਅਰੀ ਫਾਰਮਿੰਗ, ਪੋਲਟਰੀ ਫਾਰਮ, ਸ਼ਹਿਦ ਦੀ ਮੱਖੀ ਪਾਲਣ, ਸਬਜੀਆਂ ਉਗਾਉਣਾ, ਜਨਰਲ ਸਟੋਰ (ਕਰਿਆਨਾ,ਕੈਟਲ ਫੀਡ), ਕੱਪੜਾ/ਰੇਡੀਮਡ ਗਾਰਮੈਂਟ ਸ਼ਾਪ, ਕਾਰਪੇਂਟਰੀ, ਲੁਹਾਰਾ ਕੰਮ, ਇਲੈਕਟ੍ਰੀਕਲ/ਇਲੈਕਟ੍ਰੋਨਿਕਸ ਸੇਲ ਤੇ ਰਿਪੇਅਰ, ਹਾਰਡਵੇਅਰ, ਬਿਊਟੀ ਪਾਰਲਰ,ਟੇਲਰਿੰਗ ਅਤੇ ਸਪੇਅਰਪਾਰਟਸ ਆਦਿ ਸਮੇਤ 55 ਵੱਖ-ਵੱਖ ਕਿੱਤਿਆਂ ਲਈ ਅਤੇ ਟੈਕਨਿਕਲ ਤੇ ਪ੍ਰੋਫੈਸ਼ਨਲ ਕੋਰਸਾਂ ਲਈ ਕਰਜਾ ਮੁਹੱਈਆ ਕਰਵਾਇਆ ਜਾਂਦਾ ਹੈ। ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕੈਂਪ ਵਿੱਚ ਸ਼ਾਮਿਲ ਹੋ ਕੇ ਬੈਕਫਿੰਕੋ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਪ੍ਰਾਪਤ ਕਰਨ ਅਤੇ ਮੌਕੇ ਤੇ ਕਰਜਾ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਫਾਰਮ ਵੀ ਭਰਵਾ ਸਕਦੇ ਹਨ