ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ‘ਚ ਹੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ?
- SGPC ਮੈਂਬਰਾਂ ਨੇ ਚੁੱਕੇ ਸਵਾਲ, ਪੜੋ ਕੀ ਹੈ ਪੂਰਾ ਮਾਮਲਾ
ਚੰਡੀਗੜ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੇਣ, ਮਹਿੰਦਰ ਸਿੰਘ ਹੁਸੈਨਪੁੱਰ, ਕਰਨੈਲ ਸਿੰਘ ਪੰਜੋਲੀ ਅਤੇ ਮਿੱਠੂ ਸਿੰਘ ਕਾਹਨੇਕੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਅਵਾਜ਼ ਉਠਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਲੀਡਰਸ਼ਿਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਤੋਂ ਭਗੌੜਾ ਹੋਣ ਦਾ ਸਬੂਤ ਪੇਸ਼ ਕੀਤਾ ਹੈ, ਜਿਹੜਾ ਕਿ ਅਤਿ ਮੰਦਭਾਗਾ ਹੈ।
ਜਾਰੀ ਕੀਤੇ ਬਿਆਨ ਵਿੱਚ ਐਸਜੀਪੀਸੀ ਮੈਂਬਰ ਨੇ ਕਿਹਾ ਕਿ ਸਿੰਘ ਸਾਹਿਬਾਨਾਂ ਵਲੋਂ ਆਦੇਸ਼ ਹੋਏ ਸੀ ਅਸਤੀਫ਼ਾ ਦੇ ਚੁੱਕੇ ਲੀਡਰਾਂ ਦਾ ਤਿੰਨ ਦਿਨ ਅੰਦਰ ਅਸਤੀਫ਼ਾ ਸਵੀਕਾਰ ਕਰਕੇ ਸਕੱਤਰੇਤ ਅਕਾਲ ਤਖ਼ਤ ਸਾਹਿਬ ਨੂੰ ਜਾਣਕਾਰੀ ਭੇਜੀ ਜਾਵੇ ਪਰ ਇਸ ਦੇ ਉਲਟ ਜਾ ਕੇ ਵਰਕਿੰਗ ਕਮੇਟੀ ਦੇ ਮੁਖੀ ਬਲਵਿੰਦਰ ਸਿੰਘ ਭੂੰਦੜ ਨੇ ਕੌਮ ਨੂੰ ਸ਼ਰਮਸਾਰ ਕੀਤਾ ਹੈ।
ਇਸ ਦੇ ਨਾਲ ਹਿ ਮੈਂਬਰਾਂ ਨੇ ਕਿਹਾ ਕਿ ਜਿਸ ਵਿਵਾਦਿਤ ਡੀਜੀਪੀ ਸੁਮੇਧ ਸੈਣੀ ਦੀ ਨਿਯੁਕਤੀ ਕਰਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਅੱਜ ਉਸੇ ਸੁਮੇਧ ਸੈਣੀ ਦੇ ਵਕੀਲ ਰਹੇ ਸਤਨਾਮ ਸਿੰਘ ਕਲੇਰ ਜਿਹੜੇ ਕਿ ਗੁਰਦੁਆਰਾ ਜ਼ੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਵੀ ਹਨ ਤੇ ਓਹਨਾ ਦੇ ਬੇਟੇ ਅਰਸ਼ਦੀਪ ਸਿੰਘ ਕਲੇਰ ਮੁੱਖ ਬੁਲਾਰੇ ਹਨ , ਅੱਜ ਦੀ ਕੋਰ ਕਮੇਟੀ ਵਿੱਚ ਅਰਸ਼ਦੀਪ ਕਲੇਰ ਦਾ ਹਾਜਰ ਹੋਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਾਲੇ ਤੱਕ ਵੀ ਪੰਥਕ ਗਲਤੀਆਂ ਦਾ ਸਬਕ ਨਹੀਂ ਲਿਆ ਅਤੇ ਹਾਲੇ ਵੀ ਕੌਮ ਨਾਲ ਚੁਤਰਾਈ ਕੀਤੀ ਜਾ ਰਹੀ ਹੈ। ਅਸਤੀਫ਼ਾ ਦੇ ਚੁੱਕੇ ਡਾ: ਦਲਜੀਤ ਸਿੰਘ ਚੀਮਾਂ ਅਤੇ ਐਨਕੇ ਸ਼ਰਮਾਂ ਦਾ ਕੋਰ ਕਮੇਟੀ ਚ ਸ਼ਾਮਲ ਹੋਣਾ ਬਿਲਕੁਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਤਿਲਾਂਜਲੀ ਦੇਣਾ ਹੈ। ਕਿਉਂਕਿ ਇਸ ਨਾਲ ਲੀਡਰਾਂ ਦਾ ਦੋਹਰਾ ਚਿਹਰਾ ਨੰਗਾ ਹੋ ਰਿਹਾ ਹੈ ਕਿਉਂਕਿ ਵਰਕਿੰਗ ਕਮੇਟੀ ਦੀ ਮੀਟਿੰਗ ਲਈ ਸਿੰਘ ਸਹਿਬਾਨ ਤੋ ਕੁਝ ਦਿੱਨ ਦਾ ਸਮਾਂ ਇਹ ਕਹਿ ਕੇ ਮੰਗਿਆ ਗਿਆ ਸੀ ਕਿ ਅਸੀ ਸੇਵਾ ਤੱਕ ਮੀਟਿੰਗ ਨਹੀਂ ਕਰ ਸਕਦੇ। ਜੇਕਰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਜਾ ਸਕਦੀ ਹੈ ਤਾਂ ਵਰਕਿੰਗ ਕਮੇਟੀ ਦੀ ਮੀਟਿੰਗ ਕਿਉਂ ਨਹੀਂ ਬੁਲਾਈ ਜਾ ਸਕਦੀ ਸੀ।
ਇਹ ਸਪੱਸਟ ਕਰਨ ਕੇ ਅਸਤੀਫ਼ੇ ਕਦੋਂ ਸਵੀਕਾਰ ਕੀਤੇ ਜਾਣਗੇ ਇਸ ਲਈ ਜਿਹੜੇ ਸਵਾਲ ਸੰਗਤ ਵਿੱਚ ਉੱਠ ਰਹੇ ਹਨ ਕਿ ਇਸ ਲਈ ਜੱਥੇਦਾਰ ਸਾਹਿਬ ਤੋਂ ਦਸ ਦਿਨ ਦਾ ਹੋਰ ਸਮਾਂ ਮੰਗਿਆ ਗਿਆ ਹੈ, ਓਹ ਵੀ ਕਿਸੇ ਸਾਜ਼ਿਸ਼ ਤਹਿਤ ਮੰਗਿਆ ਗਿਆ ਹੈ ਇਹ ਗਹਿਰੀ ਚਰਚਾ ਦਾ ਵਿਸ਼ਾ ਹੈ।ਜਾਰੀ ਬਿਆਨ ਵਿੱਚ ਐਸਜੀਪੀਸੀ ਮੈਬਰਾਂ ਨੇ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਚ ਕਰਦੇ ਹਾਂ। ਇਸ ਪੂਰੇ ਮਾਮਲੇ ਦੀ ਜੁਡੀਸਲੀ ਜਾਂਚ ਹੋਵੇ ਇਸ ਦੇ ਪਿੱਛੇ ਕਾਰਨਾਂ ਦਾ ਪਤਾ ਲੱਗਣਾ ਚਾਹੀਦਾ ਹੈ। ਇੱਕ ਸੇਵਾਦਾਰ ਰੂਪ ਵਿੱਚ ਸੇਵਾ ਕਰ ਰਹੇ ਕਿਸੇ ਵੀ ਸਖ਼ਸ਼ ਤੇ ਜਾਨਲੇਵਾ ਹਮਲਾ ਹੋਣਾ ਬਹੁਤ ਮੰਦਭਾਗਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/