PUNJAB : ਪੰਜ ਨਗਰ ਨਿਗਮਾਂ ਲਈ 2231 ਨਾਮਜ਼ਦਗੀਆਂ ਦਾਖਲ
ਚੰਡੀਗੜ੍ਹ, 13 ਦਸੰਬਰ(ਵਿਸ਼ਵ ਵਾਰਤਾ) ਪੰਜਾਬ ਰਾਜ ਚੋਣ ਕਮਿਸ਼ਨ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜ ਨਗਰ ਨਿਗਮਾਂ ਲਈ 12 ਦਸੰਬਰ(ਵੀਰਵਾਰ) ਤੱਕ ਕੁੱਲ 2231 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਇਸ ਸਬੰਧ ਵਿੱਚ ਨਗਰ ਨਿਗਮ ਜਲੰਧਰ ਲਈ ਕੁੱਲ 448, ਨਗਰ ਨਿਗਮ ਲੁਧਿਆਣਾ ਲਈ 682, ਨਗਰ ਨਿਗਮ ਫਗਵਾੜਾ ਲਈ 219, ਨਗਰ ਨਿਗਮ ਅੰਮ੍ਰਿਤਸਰ ਲਈ 709 ਅਤੇ ਨਗਰ ਨਿਗਮ ਪਟਿਆਲਾ ਲਈ 173 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/