PUNJAB : ਦੇਸ਼ ਪੱਧਰੀ ਸੱਭਿਆਚਾਰਕ ਮਹਾਂਉਤਸਵ ‘ਚ ਸ਼ਮੂਲੀਅਤ ਲਈ ਸੀਬਾ ਦੀ ਟੀਮ ਰਵਾਨਾ
ਵੱਖ-ਵੱਖ ਸੂਬਿਆਂ ਦੇ ਸੱਭਿਆਚਾਰ ਅਤੇ ਭਾਸ਼ਾਵਾਂ ਤੋਂ ਹੋਣਗੇ ਜਾਣੂ
ਲਹਿਰਾਗਾਗਾ, 21 ਅਗਸਤ(ਵਿਸ਼ਵ ਵਾਰਤਾ)PUNJAB-ਨੈਸ਼ਨਲ ਯੂਥ ਪ੍ਰੋਜੈਕਟ ਵੱਲੋਂ ਪੂਨੇ (ਮਹਾਂਰਾਸ਼ਟਰ) ਵਿਖੇ ਕਰਵਾਏ ਜਾ ਰਹੇ ਚਾਰ-ਰੋਜ਼ਾ ਨੈਸ਼ਨਲ ਕਲਚਰਲ ਯੂਥ ਫੈਸਟੀਵਲ ‘ਚ ਸ਼ਮੂਲੀਅਤ ਕਰਨ ਲਈ ਲਈ ਸੀਬਾ ਸਕੂਲ, ਲਹਿਰਾਗਾਗਾ ਦੀ 23 ਮੈਂਬਰੀ ਟੀਮ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਰਵਾਨਾ ਹੋਈ।
ਉਹਨਾਂ ਦੱਸਿਆ ਕਿ ਸਕੂਲ ਵਿਦਿਆਰਥੀ ਇਸ ਕੈਂਪ ਦੌਰਾਨ ਭੰਗੜੇ ਅਤੇ ਲੁੱਡੀ ਦੀ ਪੇਸ਼ਕਾਰੀ ਕਰਨਗੇ ਅਤੇ ਵੱਖ-ਵੱਖ 23 ਰਾਜਾਂ ਤੋਂ ਆਏ ਨੌਜਵਾਨਾਂ-ਵਿਦਿਆਰਥੀਆਂ ਨਾਲ ਸੰਵਾਦ ਰਚਾਉਣਗੇ। ਉਹਨਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਖਿੱਤਿਆਂ ਦੇ ਸੱਭਿਆਚਾਰ, ਭਾਸ਼ਾ ਅਤੇ ਹੋਰਨਾਂ ਪੱਖਾਂ ਤੋਂ ਜਾਣੂ ਹੋਣ ਲਈ ਅਜਿਹੇ ਕੈਂਪ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਟੀਮ ਵਿੱਚ ਮੈਡਮ ਅਮਨ ਢੀਂਡਸਾ, ਰਣਦੀਪ ਸੰਗਤਪੁਰਾ, ਮੋਨਿਕਾ ਰਾਣੀ, ਸ਼ਗਨਪ੍ਰੀਤ ਕੌਰ, ਖ਼ੁਸ਼ਪ੍ਰੀਤ ਕੌਰ, ਰਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਜਸਮਨਜੋਤ ਕੌਰ, ਅਮਰਜੀਤ ਕੌਰ, ਇਸ਼ਿਕਾ ਰਾਣੀ, ਇਸ਼ਿਕਾ ਗੁਪਤਾ, ਬਿਕਰਮਜੀਤ ਸਿੰਘ, ਹਰਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਅਰਮਾਨਦੀਪ ਸਿੰਘ, ਹੁਸਨਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸਾਹਿਲਦੀਪ ਸਿੰਘ ਅਤੇ ਅਰਮਾਨ ਸਿੰਘ ਸ਼ਾਮਿਲ ਹਨ।