PUNJAB ਵਿਧਾਨ ਸਭਾ ਜ਼ਿਮਨੀ ਚੋਣ : 4 ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ
Gidderbaha ਚ‘ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ‘ਆਪ‘ ਉਮੀਦਵਾਰ ਤੋਂ ਕਰੀਬ 6000 ਵੋਟਾਂ ਨਾਲ ਪਿੱਛੇ
ਚੰਡੀਗੜ੍ਹ, 23ਨਵੰਬਰ(ਵਿਸ਼ਵ ਵਾਰਤਾ) ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਜਿਸ ਦੇ ਅਨੁਸਾਰ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ। ਗਿੱਦੜਬਾਹਾ: ‘ਆਪ’ ਦੇ ਡਿੰਪੀ ਢਿੱਲੋਂ ਅੱਗੇ ਹਨ। Gidderbaha ਚ‘ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ‘ਆਪ‘ ਉਮੀਦਵਾਰ ਤੋਂ ਕਰੀਬ 6000 ਵੋਟਾਂ ਨਾਲ ਪਿੱਛੇ ਹੈ।
AAP – Hardeep Singh Dimpy Dhillon 22088
Congress – Amrita Warring 16112
BJP – Manpreet Singh Badal 4643
ਇਸ ਤੋਂ ਇਲਾਵਾ ਚੱਬੇਵਾਲਾ ਵਿੱਚ ਸੱਤਵੇਂ ਗੇੜ ਤੋਂ ਬਾਅਦ ‘ਆਪ’ ਉਮੀਦਵਾਰ ਡਾ: ਇਸ਼ਾਂਕ ਕੁਮਾਰ ਨੂੰ 26465 ਵੋਟਾਂ ਮਿਲੀਆਂ ਹਨ। ਜਦੋਂ ਕਿ ਕਾਂਗਰਸ ਦੇ ਰਜਨੀਤ ਕੁਮਾਰ ਨੂੰ 12665 ਅਤੇ ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 3263 ਵੋਟਾਂ ਮਿਲੀਆਂ। ਚੱਬੇਵਾਲ ‘ਚ ‘ਆਪ’ ਦੀ ਲੀਡ 13 ਹਜ਼ਾਰ ਨੂੰ ਪਾਰ ਕਰ ਗਈ ਹੈ।
ਜੇਕਰ ਬਰਨਾਲਾ ਦੀ ਗੱਲ ਕਰੀਏ ਤਾਂ ਇੱਥੇ 7ਵੇਂ ਗੇੜ ਵਿੱਚ ਕਾਂਗਰਸ ਦੀ ਲੀਡ ਵੱਧ ਕੇ 2267 ਵੋਟਾਂ ਹੋ ਗਈ ਹੈ। ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਹੁਣ ਤੱਕ 11995 ਵੋਟਾਂ ਮਿਲੀਆਂ ਹਨ। ਜਦਕਿ ‘ਆਪ’ ਦੇ ਹਰਿੰਦਰ ਸਿੰਘ ਧਾਲੀਵਾਲ 9728 ਵੋਟਾਂ ਨਾਲ ਦੂਜੇ ਸਥਾਨ ‘ਤੇ ਹਨ।
ਡੇਰਾ ਬਾਬਾ ਨਾਨਕ ਸੀਟ ‘ਤੇ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਲੀਡ ਲੈ ਲਈ ਹੈ। ਇੱਥੇ ਗੁਰਦੀਪ ਸਿੰਘ ਰੰਧਾਵਾ ਨੂੰ 33574 ਵੋਟਾਂ ਮਿਲੀਆਂ ਹਨ, ਉਹ 1191 ਵੋਟਾਂ ਨਾਲ ਅੱਗੇ ਹਨ। ਇੱਥੇ ਕਾਂਗਰਸ ਦੀ ਜਤਿੰਦਰ ਕੌਰ ਨੂੰ 32383 ਵੋਟਾਂ ਮਿਲੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/