PUNJAB ‘ਚ ਚਾਰ ਹਿੰਦੂ ਆਗੂਆਂ ਖਿਲਾਫ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਚੰਡੀਗੜ੍ਹ, 14ਨਵੰਬਰ(ਵਿਸ਼ਵ ਵਾਰਤਾ) ਲੁਧਿਆਣਾ ‘ਚ ਚਾਰ ਹਿੰਦੂ ਆਗੂਆਂ ਖਿਲਾਫ FIR ਦਰਜ ਕੀਤੀ ਗਈ ਹੈ। ਐਫਆਈਆਰ ਮੁਤਾਬਕ ਇਨ੍ਹਾਂ ਚਾਰ ਹਿੰਦੂ ਨੇਤਾਵਾਂ ਨੇ ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਪੋਸਟ ਅਤੇ ਸ਼ੇਅਰ ਕੀਤੇ ਹਨ। ਪੁਲਿਸ ਨੇ ਇਹਨਾਂ ਚਾਰਾਂ ਖਿਲਾਫ਼ ਸੋਸ਼ਲ ਮੀਡੀਆ ਉੱਪਰ ਭੜਕਾਊ ਭਾਸ਼ਣ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਚਾਰਾਂ ਹਿੰਦੂ ਆਗੂਆਂ ਦੇ ਭਾਸ਼ਣ ਕਾਰਨ ਵੱਖ-ਵੱਖ ਧਰਮਾਂ ਵਿਚ ਦੁਸ਼ਮਣੀ ਪੈਦਾ ਹੋ ਸਕਦੀ ਹੈ। ਫਿਲਹਾਲ ਪੁਲਿਸ ਨੇ ਚਾਰਾਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ਹਿੰਦੂ ਆਗੂਆਂ ’ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿਚ ਚੰਦਰਕਾਂਤ ਚੱਡਾ, ਪ੍ਰਵੀਨ ਡੰਗ, ਭਾਨੂੰ ਪ੍ਰਤਾਪ ਅਤੇ ਰੋਹਿਤ ਸਾਹਨੀ ਦੇ ਨਾਂਅ ਸ਼ਾਮਿਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/