PUNJAB : ਪੰਜਾਬੀ ਸੂਬਾ ਦਿਵਸ ਅੱਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ – ਪੰਜਾਬ ਤਕਸੀਮ ਦਰ ਤਕਸੀਮ
ਚੰਡੀਗੜ੍ਹ, 1 ਨਵੰਬਰ(ਵਿਸ਼ਵ ਵਾਰਤਾ) ਅੱਜ 1 ਨਵੰਬਰ ਨੂੰ ਬੰਦੀ ਛੋੜ ਦਿਵਸ ਦੇ ਨਾਲ ਪੰਜਾਬ ਭਰ ਵਿੱਚ ਪੰਜਾਬੀ ਸੂਬਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ 1966 ਵਿਚ ਪੰਜਾਬੀ ਸੂਬੇ ਦੇ ਹੋਂਦ ਵਿਚ ਆਉਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਜਦੋਂ ਭਾਸ਼ਾ ਦੇ ਆਧਾਰ ‘ਤੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਖ ਹੋਏ ਤਾਂ ਪੰਜਾਬ ਵੱਖ ਹੋ ਗਿਆ। ਪੰਜਾਬੀ ਸੂਬਾ ਦਿਵਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ਵਿਚ ਲਿਖਿਆ ਹੈ- ਅੱਜ ਦੇ ਦਿਨ 1966 ਵਿਚ ਭਾਸ਼ਾ ਦੇ ਆਧਾਰ ‘ਤੇ ਵੰਡਿਆ ਪੰਜਾਬੀ ਸੂਬਾ ਹੋਂਦ ਵਿਚ ਆਇਆ ਸੀ।
https://x.com/SGPCAmritsar/status/1852146034350395783
ਪੰਜਾਬੀ ਸੂਬਾ ਦਿਵਸ ਮੌਕੇ ਸੁਖਬੀਰ ਬਾਦਲ ਵੱਲੋਂ ਵੀ ਸੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਕੇਂਦਰ ਸਰਕਾਰ ‘ਤੇ ਮਤਭੇਦਾਂ ਦਾ ਦੋਸ਼ ਲਗਾਇਆ ਗਿਆ ਹੈ।