PUNJAB : ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ ਪੰਜਾਬ ਸਰਕਾਰ ਵੱਲੋਂ 2 ਨਵੇਂ ਐਡਵਾਈਜ਼ਰ ਨਿਯੁਕਤ
ਚੰਡੀਗੜ੍ਹ, 12ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ ਦੋ ਨਵੇਂ ਐਡਵਾਈਜ਼ਰ ਨਿਯੁਕਤ ਕੀਤੇ ਹਨ। ਨਵ-ਨਿਯੁਕਤ ਹੋਏ ਐਡਵਾਈਜ਼ਰਾਂ ਵਿੱਚ ਦਿੱਲੀ ਤੋਂ ਅਰਬਿੰਦ ਮੋਦੀ ਚੀਫ ਐਡਵਾਈਜ਼ਰ (Fiscal Affairs) ਵਿੱਤ ਮੰਤਰਾਲਾ, ਪੰਜਾਬ ਸਰਕਾਰ ਨਿਯੁਕਤ ਹੋਏ ਹਨ। ਇਸ ਤੋਂ ਇਲਾਵਾ ਸਿਬਾਸਟੀਨ ਜੇਮਸ ਸਾਬਕਾ ਪ੍ਰੋਫੈਸਰ ਆਫ ਪਬਲਿਕ ਪੋਲਿਸੀ Duke University ਨੂੰ ਐਡਵਾਈਜ਼ਰ (Fiscal Affairs) ਵਿੱਤ ਮੰਤਰਾਲਾ, ਪੰਜਾਬ ਸਰਕਾਰ ਨਿਯੁਕਤ ਕੀਤਾ ਗਿਆ ਹੈ।