PUNJAB : ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਹੋਈ ਕਨਵੈਨਸ਼ਨ
1 ਅਗਸਤ ਨੂੰ ਮੋਟਰਸਾਈਕਲ ਮਾਰਚ ਕਰਨ ਦਾ ਫੈਸਲਾ
ਜੰਡਿਆਲਾ ਗੁਰੂ ,29 ਜੁਲਾਈ(ਵਿਸ਼ਵ ਵਾਰਤਾ)PUNJAB : ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜੋਨ ਸ੍ਰੀ ਗੁਰੂ ਰਾਮਦਾਸ ਦੀ ਕਨਵੈਨਸ਼ਨ ਪਿੰਡ ਵੰਨਚੜੀ ਅਤੇ ਜੰਡਿਆਲਾ ਗੁਰੂ ਜੋਨ ਦੀ ਕਨਵੈਨਸ਼ਨ ਪਿੰਡ ਸਫੀਪੁਰ ਵਿਖੇ ਹੋਈ ਜਿਸ ਅਗਵਾਈ ਕੈ ਐਮ ਐਮ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਨੇ ਕੀਤੀ।
ਇਸ ਮੌਕੇ ਸਰਵਣ ਸਿੰਘ ਪੰਧੇਰ ਨੇ ਕਿਹਾ ਕੀ ਸਾਡੀ ਲੜਾਈ ਸਰਕਾਰ ਨਾਲ ਹੈ ਜੋ ਦੇਸ ਨੂੰ ਅਡਾਨੀ ਅੰਬਾਨੀ ਵਰਗਿਆ ਵੱਡੇ ਕਰੋਬਾਰੀਆ ਨੂੰ ਵੇਚ ਰਿਹੀ ਹੈ ਅਤੇ ਵੱਡੇ ਕਾਰੋਬਾਰੀਆਂ ਦੇ ਅਰਬਾ ਦੇ ਕਰਜੇ ਮਾਫ ਕਰ ਰਿਹੀ ਹੈ ਗਰੀਬ ਕਿਸਾਨ ਮਜ਼ਦੂਰ ਨੂੰ ਕੁਚਲਿਆ ਜਾ ਰਿਹਾ ਹੈ ਇਹ ਲੜਾਈ ਛੋਟੇ ਦੁਕਾਨਦਾਰਾ ਅਤੇ ਗਰੀਬ ਕਿਸਾਨਾ ਮਜਦੂਰਾ ਦੀ ਹੈ ਜੋ ਅਸੀ ਲੜ ਰਿਹੇ ਹਾ ਦੇਸ ਨੂੰ ਕਿਸੇ ਵੀ ਕੀਮਤ ਤੇ ਵਿਕਣ ਨਹੀ ਦਿੱਤਾ ਜਾਵੇਗਾ ਭਾਰਤ WTO ਤੋ ਬਾਹਰ ਆਵੇ ਕਿਸਾਨਾ ਨੂੰ ਬਣਦੀ MSP ਦਿੱਤੀ ਜਾਵੇ ਅਤੇ ਕਿਸਾਨਾ ਮਜਦੂਰਾ ਦਾ ਕਰਜਾ ਪੁਰਨ ਤੇ ਮਾਫ ਕੀਤਾ ਜਾਵੇ , ਇਸ ਮੌਕੇ ਜੋਨ ਸਿਟੀ ਤੋ ਜੋਨ ਪ੍ਰਧਾਨ ਕੰਵਲਜੀਤ ਸਿੰਘ ਵੰਨਚੜੀ , ਜੋਨ ਸਕੱਤਰ ਮਨਰਾਜ ਸਿੰਘ ਵੱਲਾ, ਜੋਨ ਪ੍ਰੈਸ ਸਕੱਤਰ ਰਵਿੰਦਰਬੀਰ ਸਿੰਘ ਮਿੱਠੂ ਵੱਲਾ, ਜੋਨ ਆਗੂ ਬਲਿਹਾਰ ਸਿੰਘ ਛੀਨਾ ਅਤੇ ਜੋਨ ਜੰਡਿਆਲਾ ਤੋ ਪ੍ਰਧਾਨ ਚਰਨਜੀਤ ਸਿੰਘ ਸਫੀਪੁਰ, ਜੋਨ ਸਕੱਤਰ ਪ੍ਰਗਟ ਸਿੰਘ ਗੁਨੋਵਾਲ , ਜੋਨ ਆਗੂ ਮੰਗਲ ਸਿੰਘ, ਜੋਨ ਆਗੂ ਦਸਮੇਸ਼ ਸਿੰਘ, ਜੋਨ ਆਗੂ ਮੁਖਬੈਨ ਸਿੰਘ, ਜੋਨ ਆਗੂ ਗੁਰਨਾਇਬ ਸਿੰਘ ਹਾਜਰ ਰਿਹੇ।
ਇਸ ਮੌਕੇ ਇੰਨਾ ਆਗੂਆ ਵਲੋ ਸਾਝੇ ਤੋਰ ਤੇ ਕਿਹਾ ਗਿਆ ਕੀ ਸ੍ਰੀ ਗੁਰੂ ਰਾਮਦਾਸ ਜੋਨ ਅਤੇ ਜੋਨ ਜੰਡਿਆਲਾ ਦੀ ਸੰਭੂ ਮੋਰਚੇ ਤੇ ਜਾਣ ਦੀਆ ਤਿਆਰੀਆ ਮੁਕੰਮਲ ਹਨ ਵੱਡੀ ਗਿਣਤੀ ਨਾਲ ਸੰਭੂ ਮੋਰਚੇ ਵਿੱਚ ਆਪਣੀ ਹਾਜਰੀ ਭਰੀ ਜਾਵੇਗੀ ਅਤੇ 1/8/24 ਨੂੰ ਕੰਪਨੀ ਬਾਗ ਵਿਖੇ ਮੋਟਰਸਾਈਕਲ ਮਾਰਚ ਵਿੱਚ ਵੀ ਵੱਡੀ ਗਿੱਣਤੀ ਨਾਲ ਸਾਮਲ ਹੋਵਾਗੇ ,
ਇਸ ਮੋਕੇ ਕ੍ਰਿਪਾਲ ਸਿੰਘ ਵੰਨਚੜੀ, ਹਰੀ ਸਿੰਘ ਚਾਟੀਵਿੰਡ, ਸੁਖਦੀਪ ਸਿੰਘ ਵੰਨਚੜੀ , ਇੰਦਰਜੀਤ ਸਿੰਘ ਭਿੰਡਰ ਕਲੋਨੀ , ਹਰੀ ਸਿੰਘ ਚਾਟੀਵਿੰਡ, ਕਿਰਪਾਲ ਸਿੰਘ ਵੱਲਾ , ਕਸਮੀਰ ਸਿੰਘ ਵੇਰਕਾ, ਜਸਨਦੀਪ ਸਿੰਘ ਨਬੀਪੁਰ, ਜਸਪਾਲ ਸਿੰਘ ਨਵਾਪਿੰਡ, ਸੁਰਜੀਤ ਸਿੰਘ ਛੀਨਾ, ਗੁਰਪਾਲ ਸਿੰਘ ਮੱਖਣਵਿੰਡੀ ਸਮੇਤ ਆਦਿ ਹਾਜਰ ਰਿਹੇ