PUNJAB : ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ‘ਚ ਹੋਈ ਹਾਈ ਲੈਵਲ ਮੀਟਿੰਗ
ਜਲੰਧਰ,25ਜੁਲਾਈ(ਵਿਸ਼ਵ ਵਾਰਤਾ) PUNJAB: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੋਆਬੇ ਤੇ ਮਾਝੇ ਦੇ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕੀਤੀ। ਮਾਝੇ ਤੇ ਦੋਆਬੇ ਦੇ ਸਾਰੇ ਜ਼ਿਲ੍ਹਿਆਂ ਦੇ ਅਫ਼ਸਰਾਂ ਤੇ ਵਿਧਾਇਕਾਂ ਵੱਲੋਂ ਇਸ ਮੀਟਿੰਗ ਚ ਸ਼ਮੂਲੀਅਤ ਕੀਤੀ ਗਈ । ਸਾਰੇ DC ਤੇ ਪ੍ਰਸ਼ਾਸਨਿਕ ਅਫਸਰ ਵੀ ਮੀਟਿੰਗ ‘ਚ ਸ਼ਾਮਿਲ ਹੋਏ। ਇਸ ਮੀਟਿੰਗ ਚ ਇਲਾਕੇ ਦੇ ਵਿਕਾਸ ਕਾਰਜਾਂ ਤੇ ਅਗਲੇ ਰੋਡਮੈਪ ਨੂੰ ਲੈਕੇ ਚਰਚਾ ਕੀਤੀ ਗਈ । PAP ਵਿਖੇ ਸਵੇਰੇ 11 ਵਜੇ ਤੋਂ ਬਾਅਦ ਸੀਐੱਮ ਭਗਵੰਤ ਮਾਨ ਦੀ ਅਗੁਵਾਈ ‘ਚ ਮੀਟਿੰਗ ਸ਼ੁਰੂ ਹੋਈ।