PUNJAB ਪੁਲਿਸ ਨੇ ਹਾਈਵੇਅ ਤੇ ਗੱਡੀਆਂ ਲੁੱਟਣ ਵਾਲਾ ਗਿਰੋਹ ਕੀਤਾ ਕਾਬੂ
ਡੀਜੀਪੀ ਪੰਜਾਬ ਨੇ ਸਾਂਝੀ ਕੀਤੀ ਜਾਣਕਾਰੀ
ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ) ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਿਲ ਕਰਦਿਆਂ ਹਾਈਵੇਅ ਤੇ ਗੱਡੀਆਂ ਲੁੱਟਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮੁਹਾਲੀ ਦੇ ਲਾਲੜੂ ‘ਚ ਪੁਲਿਸ ਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ ਹੋਈ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ‘ਚ ਬਦਮਾਸ਼ ਦੇ ਪੈਰ ‘ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਬਦਮਾਸ਼ ਕੋਲੋਂ 32 ਬੋਰ ਦੀ ਪਿਸਟਲ ਤੇ 5 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਗੈਂਗ ਦੇ ਮੈਂਬਰ ਦੇਰ ਰਾਤ ਅੰਬਾਲਾ-ਡੇਰਾਬਸੀ ਹਾਈਵੇਅ ‘ਤੇ ਰਾਹਗੀਰਾਂ ਨਾਲ ਲੁੱਟਾਂ- ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਸਨ। ਜਾਣਕਾਰੀ ਅਨੁਸਾਰ ਸਰਗਨਾ ਸਤਪ੍ਰੀਤ ਉਰਫ ਸੱਤੀ ਖਿਲਾਫ਼ ਕਈ ਕੇਸ ਦਰਜ ਹਨ। ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਜਾਰੀ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਹਾਈਵੇਅ ਲੁਟੇਰੇ ਗਿਰੋਹ ਦੇ ਸਰਗਨਾ ਸਤਪ੍ਰੀਤ ਸਿੰਘ ਉਰਫ ਸੱਤੀ ਨੂੰ ਪਿੰਡ ਲੇਹਲੀ ਨੇੜੇ ਹੋਈ ਗੋਲੀਬਾਰੀ ਤੋਂ ਬਾਅਦ ਕਾਬੂ ਕੀਤਾ ਗਿਆ। ਇਹ ਗਿਰੋਹ ਅੰਬਾਲਾ,ਡੇਰਾਬੱਸੀ ਹਾਈਵੇਅ ‘ਤੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਅਤੇ ਪੰਜਾਬ ਤੇ ਹਰਿਆਣਾ ਵਿੱਚ ਕਈ ਹਥਿਆਰਬੰਦ ਲੁੱਟਾਂ-ਖੋਹਾਂ ਵਿੱਚ ਸ਼ਾਮਲ ਸੀ।
https://x.com/DGPPunjabPolice/status/1858029796263080252
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/