PPSC ਪ੍ਰੀਖਿਆ 2025 ਲਈ ਨੋਟੀਫਿਕੇਸ਼ਨ ਜਾਰੀ
- ਨੌਜਵਾਨ 31 ਜਨਵਰੀ ਤੱਕ ਕਰ ਸਕਣਗੇ ਅਪਲਾਈ
- ਪੜ੍ਹੋ ਕੁਲ ਕਿੰਨੀਆਂ ਅਸਾਮੀਆਂ
ਚੰਡੀਗੜ੍ਹ, 4 ਜਨਵਰੀ 2025 : ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵੱਲੋਂ ਸਟੇਟ ਸਿਵਲ ਸਰਵਿਸਿਜ਼ ਕੰਬਾਈਡ ਕੰਪੀਟੀਟਿਵ ਐਗਜ਼ਾਮ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਸ਼ਡਿਊਲ ਦੇ ਅਨੁਸਾਰ, ਪ੍ਰੀਖਿਆ ਲਈ ਅਰਜ਼ੀ ਪ੍ਰਕਿਰਿਆ 3 ਜਨਵਰੀ 2025 ਤੋਂ ਸ਼ੁਰੂ ਹੋ ਗਈ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਣ ਦੇ ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ppsc.gov.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਦੱਸ ਦਈਏ ਕਿ ਰਜਿਸਟ੍ਰੇਸ਼ਨ ਵਿੰਡੋ 31 ਜਨਵਰੀ, 2025 ਤੱਕ ਖੁੱਲੀ ਰਹੇਗੀ। ਇਸ ਪ੍ਰੀਖਿਆ ਰਾਹੀਂ ਕੁੱਲ 322 ਅਸਾਮੀਆਂ
ਤੇ ਭਰਤੀ ਕੀਤੀ ਜਾਣੀ ਹੈ, ਜਿਨ੍ਹਾਂ ਵਿੱਚੋਂ 46 ਅਸਾਮੀਆਂ ਪੰਜਾਬ ਸਿਵਲ ਸੇਵਾਵਾਂ ਕਾਰਜਕਾਰੀ ਸ਼ਾਖਾ ਲਈ ਅਤੇ 27 ਅਸਾਮੀਆਂ ਡਿਪਟੀ ਸੁਪਰਡੈਂਟ ਆਫ਼ ਪੁਲਿਸ ਲਈ ਹੋਣਗੀਆਂ। ਇਸ ਤੋਂ ਇਲਾਵਾ ਤਹਿਸੀਲਦਾਰ ਦੀਆਂ 121, ਆਬਕਾਰੀ ਤੇ ਕਰ ਅਫ਼ਸਰ ਦੀਆਂ 13, ਖੁਰਾਕ ਤੇ ਸਿਵਲ ਸਪਲਾਈ ਅਫ਼ਸਰ ਦੀਆਂ 49, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀਆਂ ਅਸਾਮੀਆਂ ’ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਦੀਆਂ 21 ਅਸਾਮੀਆਂ ਅਤੇ ਲੇਬਰ ਕਮ ਕੰਸੀਲੀਏਸ਼ਨ ਅਫ਼ਸਰ ਦੀਆਂ 3 ਅਸਾਮੀਆਂ ਸਮੇਤ ਹੋਰ ਅਸਾਮੀਆਂ ‘ਤੇ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਖਾਲੀ ਅਸਾਮੀਆਂ ਦੇ ਪੂਰੇ ਵੇਰਵਿਆਂ ਦੀ ਜਾਂਚ ਕਰਨ ਲਈ, ਉਮੀਦਵਾਰ ਅਧਿਕਾਰਤ ਵੈਬਸਾਈਟ https://www.ppsc.gov.in/ ਤੇ ਜਾ ਕੇ ਨੋਟੀਫਿਕੇਸ਼ਨ ਦੀ ਜਾਂਚ ਕਰ ਸਕਦੇ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/