Politics News : ਕੈਬਿਨਟ ਮੰਤਰੀ ਨੇ ਕੰਗਨਾ ਰਣੌਤ ਦੀ ਗੈਰ-ਹਾਜ਼ਰੀ ‘ਤੇ ਸਾਧਿਆ ਨਿਸ਼ਾਨਾ
ਸ਼ਿਮਲਾ ,3ਸਤੰਬਰ (ਵਿਸ਼ਵ ਵਾਰਤਾ) Politics News : ਹਿਮਾਚਲ ‘ਚ ਕੁਦਰਤੀ ਆਫਤ ਨੂੰ ਲੈ ਕੇ ਵਿਧਾਨ ਸਭਾ ‘ਚ ਚਰਚਾ ਤੋਂ ਬਾਅਦ ਕੈਬਿਨਟ ਮੰਤਰੀ ਜਗਤ ਸਿੰਘ ਨੇਗੀ ਨੇ ਭਾਜਪਾ ਸੰਸਦ ਮੈਂਬਰ Kangana Ranaut ,ਜੈਰਾਮ ਅਤੇ ਭਾਜਪਾ ਹਾਈਕਮਾਂਡ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਵਿਰੋਧੀ ਧਿਰ ਦੀ ਗੈਰ-ਮੌਜੂਦਗੀ ‘ਚ ਕਿਹਾ ਕਿ ਸਮਾਜ ‘ਤੇ ਇੰਨੀ ਵੱਡੀ ਤ੍ਰਾਸਦੀ ਆਈ ਹੈ ਪਰ ਇਹ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦਾ ਸੰਸਦੀ ਖੇਤਰ ਹੋਣ ਦੇ ਬਾਵਜੂਦ ਨਹੀਂ ਆਈ।
ਉਨ੍ਹਾਂ ਕਿਹਾ ਕਿ Kangana Ranaut ਆਫ਼ਤ ਦੌਰਾਨ ਮੰਡੀ ਅਤੇ ਕੁੱਲੂ ਨਹੀਂ ਆਈ ਕਿਉਂਕਿ ਉਸ ਦਾ ਮੇਕਅੱਪ ਖ਼ਰਾਬ ਹੋ ਗਿਆ ਸੀ ਅਤੇ ਉਸ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਸੀ। ਉਹ ਤਬਾਹੀ ਤੋਂ ਛੇ ਦਿਨਾਂ ਬਾਅਦ ਆਈ।