Politics News : ਰਾਜਸਭਾ ਲਈ ਬੀਜੇਪੀ ਨੇ ਰਵਨੀਤ ਬਿੱਟੂ ਦੇ ਨਾਮ ‘ਤੇ ਲਗਾਈ ਮੋਹਰ ; ਕਿਰਨ ਚੌਧਰੀ ਬਣੇ ਹਰਿਆਣਾ ਤੋਂ ਉਮੀਦਵਾਰ
ਨਵੀਂ ਦਿੱਲੀ, 20ਅਗਸਤ (ਵਿਸ਼ਵ ਵਾਰਤਾ)Politics News: ਰਾਜਸਭਾ 2024 ਦੀਆਂ ਉਪ ਚੋਣਾਂ ਦੇ ਲਈ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। 8 ਸੂਬਿਆਂ ਦੀਆਂ ਨੌ ਰਾਜ ਸਭਾ ਸੀਟਾਂ ਲਈ ਲਈ ਬੀਜੇਪੀ ਵੱਲੋਂ ਇਹ ਲਿਸਟ ਜਾਰੀ ਕੀਤੀ ਗਈ ਹੈ। ਇਸ ਸੂਚੀ ਮੁਤਾਬਕ ਕਿਰਨ ਚੌਧਰੀ ਨੂੰ ਹਰਿਆਣਾ ਤੋਂ ਰਾਜ ਸਭਾ ਦੇ ਲਈ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਗਿਆ ਹੈ। 9 ਸੂਬਿਆਂ ਦੇ ਵਿੱਚ 12 ਰਾਜਸਭਾ ਸੀਟਾਂ ਦੇ ਲਈ 3 ਸਤੰਬਰ ਨੂੰ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤਾ ਗਿਆ ਹੈ।
ਜਾਣੋ ਕਿਸ ਉਮੀਦਵਾਰ ਨੂੰ ਕਿਸ ਰਾਜ ਤੋਂ ਮਿਲੀ ਹੈ ਬੀਜੇਪੀ ਦੀ ਟਿਕਟ
ਅਸਮ ਤੋਂ ਮਿਸ਼ਨ ਰੰਜਨ ਦਾਸ ਨੂੰ ਟਿਕਟ ਦਿੱਤੀ ਗਈ ਹੈ ਅਤੇ ਰਮੇਸ਼ਵਰ ਤੇਲੂ ਨੂੰ ਵੀ ਅਸਮ ਤੋਂ ਹੀ ਟਿਕਟ ਦਿੱਤੀ ਗਈ ਹੈ। ਬਿਹਾਰ ਤੋਂ ਮਨਨ ਕੁਮਾਰ ਮਿਸ਼ਰਾ, ਹਰਿਆਣਾ ਤੋਂ ਕਿਰਨ ਚੌਧਰੀ, ਮੱਧ ਪ੍ਰਦੇਸ਼ ਤੋਂ ਜੋਰਜ ਕੁਰਿਆਨ, ਮਹਾਰਾਸ਼ਟਰ ਤੋਂ ਧੇਰਿਆਸ਼ੀਲ ਪਾਟੇਲ, ਉੜੀਸਾ ਤੋਂ ਮਮਤਾ ਮਹੰਤਾ, ਰਾਜਸਥਾਨ ਤੋਂ ਰਵਨੀਤ ਸਿੰਘ ਬਿੱਟੂ ਅਤੇ ਤ੍ਰਿਪੁਰਾ ਤੋਂ ਰਾਜੀਵ ਭੱਟਾਚਾਰੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ। ਜ਼ਿਕਰ ਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਨੂੰ ਪਹਿਲਾਂ ਹਰਿਆਣਾ ਤੋਂ ਟਿਕਟ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਪਰ ਹਰਿਆਣਾ ਤੋਂ ਹੁਣ ਕਿਰਨ ਚੌਧਰੀ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਲੋਕ ਸਭਾ ਚੋਣਾਂ 2024 ਵਿੱਚ ਲੜੇ ਸਨ। ਪਰ ਉਹ ਹਾਰ ਗਏ ਸਨ। ਪਾਰਟੀ ਨੇ ਹੁਣ ਉਹਨਾਂ ਨੂੰ ਰਾਜਸਭਾ ਲਈ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਹੈ।