Politics News : ਮੁੱਖ ਮੰਤਰੀ ਮਾਨ ਦਾ ਸੁਖਬੀਰ ਬਾਦਲ ‘ਤੇ ਵੱਡਾ ਸਿਆਸੀ ਹਮਲਾ ਕਿਹਾ , ਗਲਤੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ
ਹੁਸ਼ਿਆਰਪੁਰ, 6ਅਗਸਤ (ਵਿਸ਼ਵ ਵਾਰਤਾ)Politics News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਸੂਬਾ ਪੱਧਰੀ ਵਣ ਮਹਾਂ ਉਤਸਵ ਦੇ ਵਿੱਚ ਪਹੁੰਚੇ ਇਸ ਮੌਕੇ ਜਿੱਥੇ ਉਹਨਾਂ ਵਣਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਉਥੇ ਹੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਉੱਤੇ ਵੱਡੇ ਸਿਆਸੀ ਹਮਲੇ ਵੀ ਕੀਤੇ। ਨਹਿਰੀ ਪਾਣੀਆਂ ਅਤੇ ਪੰਜਾਬ ਦੇ ਵਿੱਚ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸੀਐਮ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕੋਈ ਵੱਡੀ ਨਹਿਰ ਦਾ ਨਿਰਮਾਣ ਹੋ ਰਿਹਾ ਹੈ ਤੇ ਇਸ ਦੇ ਨਾਲ 2 ਲੱਖ ਏਕੜ ਜਮੀਨ ਨੂੰ ਸਿੰਚਾਈ ਦਾ ਫਾਇਦਾ ਮਿਲੇਗਾ ਇਸ ਮੌਕੇ ਉਹਨਾਂ ਕਿਹਾ ਕਿ ਪਾਣੀ ਦੀ ਅਸਲ ਕੀਮਤ ਦਾ ਪਤਾ ਉਸਨੂੰ ਹੀ ਹੁੰਦਾ ਹੈ ਜਿਸਨੇ ਪਾਣੀ ਦੀ ਕਿੱਲਤ ਦੇਖੀ ਹੋਵੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਆਸੀ ਤੌਰ ਤੇ ਖਤਮ ਹੋ ਚੁੱਕਾ ਹੈ। ਇਸ ਲਈ ਉਹਨਾਂ ਬਾਰੇ ਹੁਣ ਕੋਈ ਗੱਲਬਾਤ ਕਰਨੀ ਨਹੀਂ ਬਣਦੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੇ ਜਾਣ ਵਾਲੇ ਸਪਸ਼ਟੀਕਰਨ ਉੱਤੇ ਵੀ ਸੀਐਮ ਮਾਨ ਨੇ ਤੰਜ ਕੱਸਿਆ ਹੈ। ਉਹਨਾਂ ਕਿਹਾ ਹੈ ਕਿ ਪਹਿਲਾਂ ਗਲਤੀਆਂ ਕੀਤੀਆਂ ਤੇ ਹੁਣ ਮਾਫੀਆਂ ਮੰਗ ਰਹੇ ਹਨ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਾਫੀ ਗਲਤੀ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ। ਸੀਐਮ ਮਾਨ ਨੇ ਕਿਹਾ ਕਿ ਮਾਮਲੇ ਦੇ ਵਿੱਚ ਨਵੇਂ ਦਸਤਾਵੇਜ ਅਤੇ ਸਬੂਤ ਮਿਲ ਰਹੇ ਹਨ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ, “ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਉਹ ਪੂਰਾ ਕਰਾਂਗੇ ,ਕਿਉਂਕਿ ਦਰਦ ਹਰੇਕ ਨੂੰ ਇਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ‘ਚ ਰੋਲਿਆ ਹੈ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ।” ਮਾਨ ਨੇ ਕਿਹਾ ਮਾਮਲੇ ‘ਚ ਨਵੇਂ ਡੌਕੂਮੈਂਟ ਸਾਹਮਣੇ ਆ ਰਹੇ ਹਨ ਅਤੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ ਅਤੇ ਆਉਂਦੇ ਦਿਨਾਂ ‘ਚ ਦੋਸ਼ੀਆਂ ਨੂੰ ਕੀਤੇ ਗੁਨਾਹ ਦੀ ਸਜ਼ਾ ਜਰੂਰ ਮਿਲੇਗੀ।