Politics News : 3 ਵਿਦਿਆਰਥੀਆਂ ਦੀ ਮੌਤ ‘ਤੇ ਦਿੱਲੀ ‘ਚ ਸ਼ੁਰੂ ਹੋਈ ਸਿਆਸੀ ਇਲਜ਼ਾਮਬਾਜ਼ੀ ; ਆਪ ਤੇ ਬੀਜੇਪੀ ਆਏ ਆਹਮੋ-ਸਾਹਮਣੇ
ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ)Politics News : ਦਿੱਲੀ ਦੇ ਇੱਕ ਮਸ਼ਹੂਰ ਕੋਚਿੰਗ ਸੈਂਟਰ ਦੀ ਬੇਸਮੈਂਟ ਦੇ ਵਿੱਚ ਸਿਵਲ ਸਰਵਿਸਿਸ ਦੀ ਤਿਆਰੀ ਕਰ ਰਹੇ ਤਿੰਨ ਨੌਜਵਾਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਆਮ ਲੋਕਾਂ ਅਤੇ ਵਿਦਿਆਰਥੀ ਵਰਗ ਵੱਲੋਂ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪੁਰਾਣੇ ਰਜਿੰਦਰ ਨਗਰ ਵਿੱਚ ਇਸ ਕੋਚਿੰਗ ਸੈਂਟਰ ਦੇ ਬਾਹਰ ਸੈਂਕੜੇ ਵਿਦਿਆਰਥੀਆਂ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵੱਲੋਂ ਜਿੰਮੇਵਾਰ ਅਧਿਕਾਰੀਆਂ ਅਤੇ ਕੋਚਿੰਗ ਸੈਂਟਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਦਿੱਤੇ ਗਏ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਡਰੇਨ ਟੁੱਟਣ ਦੇ ਨਾਲ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਦੁੱਖ ਦੀ ਗੱਲ ਇਹ ਹੈ ਕਿ ਤਿੰਨ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਤੋਂ ਬਾਅਦ ਇਸ ਘਟਨਾ ਲਈ ਜਵਾਬਦੇਰੀ ਤੈਅ ਕਰਨ ਦੀ ਬਜਾਏ ਰਾਜਨੀਤੀ ਹੋ ਰਹੀ ਹੈ। ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇਸ ਘਟਨਾ ਨੂੰ ਲੈ ਕੇ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਸਵਾਤੀ ਮਾਲੀਵਾਲ ਨੇ ਐਕਸ ‘ਤੇ ਕੀ ਲਿਖਿਆ
ਦਿੱਲੀ ਦੀ ਜਲ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਆਗੂ ਸਵਾਤੀ ਮਾਲੀਵਾਲ ਨੇ ਐਕਸ ਤੇ ਇੱਕ ਪੋਸਟ ਕਰਦਿਆਂ ਲਿਖਿਆ ਹੈ ਕਿ, ‘ਇਹਨਾਂ ਤਿੰਨਾਂ ਵਿਦਿਆਰਥੀਆਂ ਦੀ ਮੌਤ ਦੀ ਜਿੰਮੇਵਾਰੀ ਕੌਣ ਲਵੇਗਾ। ਵਿਦਿਆਰਥੀਆਂ ਵੱਲੋਂ ਬਾਰ-ਬਾਰ ਨਾਲ ਵਗਦੇ ਨਾਲੇ ਦੀ ਸਫਾਈ ਦੀ ਮੰਗ ਕੀਤੀ ਜਾ ਰਹੀ ਸੀ। ਪਰ ਇਸ ਮੁੱਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਸੀ। ਉਹਨਾਂ ਲਿਖਿਆ ਹੈ ਕਿ ਬਿਨਾਂ ਕਿਸੇ ਭਰਿਸ਼ਟਾਚਾਰ ਤੋਂ ਇਹ ਗੈਰ ਕਾਨੂੰਨੀ ਬੇਸਮੈਂਟ ਕਿਵੇਂ ਚਲਾਈ ਜਾ ਸਕਦੀ ਹੈ ਤੇ ਬਿਨਾਂ ਪੈਸੇ ਖਾਧਿਆਂ ਨਾਲੀਆਂ ਤੇ ਕਬਜ਼ੇ ਕਿਵੇਂ ਕੀਤੇ ਜਾ ਸਕਦੇ ਹਨ। ਇਹ ਸਾਫ ਹੈ ਕਿ ਨਿਯਮਾਂ ਦੀ ਪਾਲਣਾ ਕਰਨ ਦੀ ਕੋਈ ਲੋੜ ਨਹੀਂ ਹੈ ਬਸ ਪੈਸੇ ਦਿਓ ਤੇ ਕੰਮ ਬਣ ਜਾਂਦਾ ਹੈ।’ ਇਹਨਾਂ ਸ਼ਬਦਾਂ ਦੇ ਵਿੱਚ ਦਿੱਲੀ ਦੀ ਜਲ ਮੰਤਰੀ ਸੁਆਤੀ ਮਾਲੀਵਾਲ ਨੇ ਇਸ ਮਾਮਲੇ ਦੇ ਵਿੱਚ ਬੀਜੇਪੀ ਤੇ ਨਿਸ਼ਾਨਾ ਸਾਧਿਆ ਹੈ ਤੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਹੈ।
ਸਾਂਸਦ ਬਾਂਸੁਰੀ ਸਵਰਾਜ ਨੇ ਕੀ ਕਿਹਾ
ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਵੀ ਇਸ ਮਾਮਲੇ ਦੇ ਉੱਤੇ ਆਪਣੀ ਰਾਏ ਜਾਹਿਰ ਕੀਤੀ ਹੈ। ਉਹਨਾਂ ਕਿਹਾ ਹੈ ਕਿ ਇਹ ਬੱਚੇ ਆਪਣਾ ਭਵਿੱਖ ਸੁਧਾਰਨ ਦੇ ਲਈ ਦਿੱਲੀ ਆਏ ਸਨ। ਪਰ ਉਹਨਾਂ ਦੀ ਗੱਲ ਨਹੀਂ ਸੁਣੀ ਗਈ । ਬੇਸਮੈਂਟ ਪਾਣੀ ਨਾਲ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਫਰਨੀਚਰ ਇਸ ਦੇ ਵਿੱਚ ਤੈਰ ਰਿਹਾ ਹੈ। ਉਹਨਾਂ ਲਿਖਿਆ ਕਿ ਇੱਕ ਲਾਸ਼ ਬਰਾਮਦ ਹੋਈ ਹੈ ਹਾਲਾਤਾਂ ਨੂੰ ਦੇਖਦੇ ਹੋਏ ਹੋਰ ਲਾਸ਼ਾਂ ਵੀ ਬਰਾਮਦ ਹੋ ਸਕਦੀਆਂ ਹਨ।
ਦੁਰਗੇਸ਼ ਪਾਠਕ ਨੇ ਇਸ ਮਾਮਲੇ ‘ਤੇ ਕੀ ਕਿਹਾ
ਇਸ ਪੂਰੇ ਮਾਮਲੇ ‘ਤੇ ਬੀਜੇਪੀ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਤੇ ਬੋਲਦਿਆਂ ਦੁਰਗੇਸ਼ ਪਾਠਕ ਨੇ ਕਿਹਾ ਹੈ ਕਿ, ਇਸ ਦੇ ਆਲੇ ਦੁਆਲੇ ਕਿਸੇ ਬੇਸਮੈਂਟ ਵਿੱਚ ਪਾਣੀ ਨਹੀਂ ਹੈ ਇਸ ਬੇਸਮੈਂਟ ਵਿੱਚ ਹੀ ਪਾਣੀ ਹੈ। ਕੁਝ ਭੰਨ ਤੋੜ ਵੀ ਹੋਈ ਹੈ ਇਹ ਜਾਂਚ ਦਾ ਵਿਸ਼ਾ ਹੈ। ਇਹ ਬਹੁਤ ਮੰਦਭਾਗੀ ਘਟਨਾ ਹੈ ਜਿਸਤੇ ਕਾਰਵਾਈ ਹੋਣੀ ਚਾਹੀਦੀ ਹੈ। ਪਾਠਕ ਨੇ ਕਿਹਾ ਕਿ ਇਹ ਨੀਵੀ ਲਾਈਨ ਵਾਲਾ ਇਲਾਕਾ ਹੈ ਇੱਥੇ 10 -15 ਮਿੰਟ ਤੱਕ ਪਾਣੀ ਭਰਿਆ ਰਹਿੰਦਾ ਹੈ ਅਤੇ ਖੰਡਰ ਹੈ। ਉਨ੍ਹਾਂ ਕਿਹਾ ਕਿ, ਇੱਥੇ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦੇ ਵਿੱਚ ਨਹੀਂ ਪੈਣਾ ਚਾਹੀਦਾ ਅਤੇ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵੀ ਜ਼ਿੰਮੇਵਾਰ ਹੈ ਉਸ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ।