Politics News : ਆਤਿਸ਼ੀ ਦੇ ਕੇਂਦਰ ‘ਤੇ ਵੱਡੇ ਇਲਜ਼ਾਮ ; ਢਾਈ ਲੱਖ ਕਰੋੜ ਦਾ ਟੈਕਸ ਦੇਣ ਵਾਲੇ ਦਿੱਲੀ ਦੇ ਲੋਕਾਂ ਨੂੰ ਕੁਝ ਨਹੀਂ ਮਿਲਿਆ
ਨਵੀਂ ਦਿੱਲੀ ,19 ਜੁਲਾਈ (ਵਿਸ਼ਵ ਵਾਰਤਾ)Politics News: ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਦਾ ਘੇਰਾਓ ਕੀਤਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਦਿੱਲੀ ਦੇ ਲੋਕ ਕੇਂਦਰ ਸਰਕਾਰ ਨੂੰ ਲਗਭਗ ਢਾਈ ਲੱਖ ਕਰੋੜ ਰੁਪਏ ਦਾ ਟੈਕਸ ਦਿੰਦੇ ਹਨ ਪਰ ਕੇਂਦਰ ਸਰਕਾਰ ਦਿੱਲੀ ਨੂੰ ਇਕ ਪੈਸਾ ਵੀ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਹਿੱਸਾ ਕਿਉ ਨਹੀਂ ਮਿਲਦਾ। ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੰਬਈ ਸ਼ਹਿਰ ਤੋਂ ਕੇਂਦਰ ਸਰਕਾਰ ਨੂੰ 5 ਲੱਖ ਕਰੋੜ ਰੁਪਏ ਦਾ ਟੈਕਸ ਮਿਲਦਾ ਹੈ ਅਤੇ ਬਦਲੇ ‘ਚ ਕੇਂਦਰ ਮਹਾਰਾਸ਼ਟਰ ਨੂੰ 54 ਹਜ਼ਾਰ ਕਰੋੜ ਰੁਪਏ ਦਿੰਦੀ ਹੈ। ਇਸੇ ਤਰਾਂ ਬੈਂਗਲੋਰ ਦੇ ਲੋਕ ਤਕਰੀਬਨ ਦਿੱਲੀ ਜਿੰਨਾ ਟੈਕਸ ਦਿੰਦੇ ਹਨ ਅਤੇ ਕਰਨਾਟਕ ਦੀ ਸਰਕਾਰ ਨੂੰ ਕੇਂਦਰ ਵਲੋਂ 33 ਹਜ਼ਾਰ ਕਰੋੜ ਰੁਪਏ ਬਜਟ ‘ਚ ਦਿੱਤੇ ਜਾਂਦੇ ਹਨ। ਇਸੇ ਤਰਾਂ ਦਿੱਲੀ ਵਾਲ਼ੇ ਵੀ ਢਾਈ ਲੱਖ ਕਰੋੜ ਦਾ ਟੈਕਸ ਦਿੰਦੇ ਹਨ ਪਰ ਬਦਲੇ ‘ਚ ਉਨ੍ਹਾਂ ਨੂੰ ਇਕ ਪੈਸਾ ਵੀ ਕੇਂਦਰ ਸਰਕਾਰ ਤੋਂ ਨਹੀਂ ਮਿਲਦਾ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਵਾਰ ਦੇ ਬਜਟ ‘ਚ ਦਿੱਲੀ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਨੂੰ ਉਸਦਾ ਬਣਦਾ ਹੱਕ ਮਿਲੇਗਾ ਤਾ ਦਿੱਲੀ ਦੇ ਵਿਕਾਸ ਦੀ ਗਤੀ ਵੱਧ ਜਾਵੇਗੀ।