Politics News : ਨਗਰ ਨਿਗਮ ਦੀਆਂ ਚੋਣਾਂ ਕਰਵਾਉਣ ਲਈ ਤਿਆਰ ਸੂਬਾ ਸਰਕਾਰ, ਜਲੰਧਰ ਪੱਛਮੀ ਜਿੱਤਣ ਤੋਂ ਬਾਅਦ ‘ਆਪ’ ‘ਚ ਜੋਸ਼
ਚੰਡੀਗੜ੍ਹ ,15ਜੁਲਾਈ (ਵਿਸ਼ਵ ਵਾਰਤਾ)Politics News: ਜਲੰਧਰ ਪੱਛਮੀ ਉਪ-ਚੋਣ ‘ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਜੋਸ਼ ਵਿਚ ਹਨ। ਅਜਿਹੇ ‘ਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਨਗਰ ਨਿਗਮ ਦੀਆਂ ਚੋਣਾਂ ਕਰਵਾਇਆ ਜਾ ਸਕਦੀਆਂ ਹਨ। ਆਮ ਆਦਮੀ ਪਾਰਟੀ ਜਲੰਧਰ ਪੱਛਮੀ ਦੇ ਨਤੀਜੇ ਨਗਰ ਨਿਗਮ ਚੋਣਾਂ ‘ਚ ਦੁਹਰਾਉਣਾ ਚਾਹੇਗੀ ਅਜਿਹੇ ‘ਚ ਜਲਦੀ ਚੋਣਾਂ ਕਰਵਾਉਣ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਜਲੰਧਰ ਪੱਛਮੀ ਜਿੱਤਣ ਤੋਂ ਬਾਅਦ ਆਪ ਦੀ ਨਜ਼ਰ ਹੁਣ ਨਗਰ ਨਿਗਮ ਦੀਆਂ ਚੋਣਾਂ ‘ਤੇ ਟਿਕੀ ਹੋਈ ਹੈ। ਦਰਅਸਲ ਪਿਛਲੇ ਡੇਢ ਸਾਲ ਤੋਂ ਨਗਰ ਨਿਗਮਾਂ ਦੀਆਂ ਚੋਣਾਂ ਲਟਕ ਰਹੀਆਂ ਹਨ, ਜੋ ਸਰਕਾਰ ਨਹੀਂ ਕਰਵਾ ਰਹੀ। ਹੁਣ ਜਲੰਧਰ ਦੀ ਉਪ ਚੋਣ ਜਿੱਤਣ ਤੋਂ ਬਾਅਦ ਸਰਕਾਰ ਨਗਰ ਨਿਗਮ ਚੋਣਾਂ ਕਰਵਾਉਣ ਦਾ ਐਲਾਨ ਕਰ ਸਕਦੀ ਹੈ। ਉਪ ਚੋਣ ਦੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਪੂਰਾ ਭਰੋਸਾ ਹੈ। ਹਾਲ ਹੀ ਵਿੱਚ ‘ਆਪ’ ਦੇ ਸੀਨੀਅਰ ਆਗੂ ਸੰਦੀਪ ਪਾਠਕ ਨੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਵਿੱਚ ਸੰਕੇਤ ਦਿੱਤੇ ਹਨ ਕਿ ਨਿਗਮ ਚੋਣਾਂ ਜਲਦੀ ਹੀ ਕਰਵਾਈਆਂ ਜਾਣਗੀਆਂ। ਸੂਤਰ ਮੁਤਾਬਕ ਰੱਖੜੀ ਤੋਂ ਬਾਅਦ ਨਗਰ ਨਿਗਮ ਚੋਣਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਨਗਰ ਨਿਗਮ ਦੀਆਂ ਚੋਣਾਂ ਸਤੰਬਰ ਜਾਂ ਅਕਤੂਬਰ ਦਰਮਿਆਨ ਹੋ ਸਕਦੀਆਂ ਹਨ। ਸਰਕਾਰ ਵੀ ਇਸ ਲਈ ਤਿਆਰ ਹੈ।