Politics News :ਭਾਜਪਾ ਦੀ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਦਾ ਦਿਹਾਂਤ
ਜੈਤੋ, 5 ਜੁਲਾਈ (ਵਿਸ਼ਵ ਵਾਰਤਾ)Politics News ਪੰਜਾਬ ਤੋਂ ਭਾਜਪਾ ਦੀ ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈ ਦਾ ਅੱਜ ਉਨ੍ਹਾਂ ਦੇ ਪਿੰਡ ਪੰਜਗਰਾਈ ਵਿਖੇ ਦੇਹਾਂਤ ਹੋ ਗਿਆ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਫ਼ਰੀਦਕੋਟ ਦੇ ਉਪ ਪ੍ਰਧਾਨ ਅਤੇ ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸ਼ਾਮ ਲਾਲ ਗੋਇਲ ਨੇ ਦਿੱਤੀ । ਉਸ ਦੀ ਉਮਰ ਲਗਭਗ 88 ਸਾਲ ਸੀ। ਗੁਰਚਰਨ ਕੌਰ ਪੰਜਗਰਾਈਂ ਜੂਨ 2001 ਤੋਂ ਜੁਲਾਈ 2004 ਤੱਕ ਭਾਜਪਾ ਵੱਲੋਂ ਰਾਜ ਸਭਾ ਮੈਂਬਰ ਰਹੀ। ਉਹ ਕੁਝ ਮਹੀਨਿਆਂ ਤੋਂ ਬੀਮਾਰ ਸੀ। ਉਨ੍ਹਾਂ ਨੇ ਅੱਜ ਦੁਪਹਿਰ ਆਪਣੇ ਘਰ ਪੰਜਗਰਾਈਂ ਵਿਖੇ ਆਖ਼ਰੀ ਸਾਹ ਲਿਆ ਹੈ। ਸਾਬਕਾ ਰਾਜ ਸਭਾ ਮੈਂਬਰ ਗੁਰਚਰਨ ਕੌਰ ਪੰਜਗਰਾਈਂ ਭਾਰਤੀ ਜਨਤਾ ਪਾਰਟੀ ਦੀ ਕੋਮੀ ਕਾਰਜਕਾਰਨੀ ਮੈਂਬਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਇੰਚਾਰਜ ਸਮੇਤ ਪਾਰਟੀ ਵਿੱਚ ਕਈ ਉੱਚ ਅਹੁਦਿਆਂ ’ਤੇ ਰਹੇ।ਉਹ ਆਪਣੇ ਪਿੱਛੇ ਪਤੀ ਅਤੇ ਇਕ ਪੁਤੱਰ ਛੱਡ ਗਏ ਹਨ। ਬੀਬੀ ਗੁਰਚਰਨ ਕੌਰ ਪੰਜਗਰਾਈਂ ਦਾ ਅੰਤਿਮ ਸੰਸਕਾਰ 6 ਜੁਲਾਈ ਨੂੰ ਸਰੇਵੇ 11 ਵਜੇ ਪਿੰਡ ਪੰਜਗਰਾਈਂ ਵਿਖੇ ਕੀਤਾ ਜਾਵੇਗਾ।