ਚੰਡੀਗੜ੍ਹ, 2ਜੁਲਾਈ(ਵਿਸ਼ਵ ਵਾਰਤਾ)- ਅੱਜ ਮੰਗਲਵਾਰ (PM MODI NEWS) ਨੂੰ ਸੰਸਦ ਦੇ ਸੈਸ਼ਨ ਦਾ 7ਵਾਂ ਦਿਨ ਹੈ। ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਲੋਕ ਸਭਾ ‘ਚ ਚਰਚਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ( PM NARINDER MODI ) ਅੱਜ ਲੋਕ ਸਭਾ ਵਿੱਚ ਧੰਨਵਾਦ ਮਤੇ ਦਾ ਜਵਾਬ ਦੇਣਗੇ।ਸੋਮਵਾਰ ਨੂੰ ਰਾਹੁਲ ਗਾਂਧੀ (RAHUL GANDHI ) ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਪਹਿਲੀ ਵਾਰ ਲੋਕ ਸਭਾ ਵਿੱਚ ਭਾਸ਼ਣ ਦਿੱਤਾ। 90 ਮਿੰਟ ਦੇ ਭਾਸ਼ਣ ‘ਚ ਰਾਹੁਲ ਨੇ ਮੋਦੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਜਪਾ ਹਿੰਸਾ ਭੜਕਾਉਂਦੀ ਹੈ।