PM Modi Bihar visit: ਬਿਰਸਾ ਮੁੰਡਾ ਜਯੰਤੀ ਮੌਕੇ ਬਿਹਾਰ ਪਹੁੰਚੇ ਪੀਐਮ ਮੋਦੀ
– 8500 ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦੀ ਕਰਨਗੇ ਸ਼ੁਰੂਆਤ
ਨਵੀਂ ਦਿੱਲੀ,15 ਨਵੰਬਰ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ‘ਚ ਦੂਜੀ ਵਾਰ ਅੱਜ ਬਿਹਾਰ ਦੌਰੇ ‘ਤੇ ਹਨ। ਪੀ ਐਮ ਮੋਦੀ ਜਮੁਈ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਨੇ ਜਮੁਈ ਦੇ ਖਹਿਰਾ ਬਲਾਕ ਦੇ ਬੱਲੋਪੁਰ ਵਿਖੇ ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਦੇ ਮੌਕੇ ‘ਤੇ ਮਨਾਏ ਜਾ ਰਹੇ ਆਦਿਵਾਸੀ ਗੌਰਵ ਦਿਵਸ ਪ੍ਰੋਗਰਾਮ ‘ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਦਾ ਕਬਾਇਲੀ ਡਾਂਸ ਨਾਲ ਸਵਾਗਤ ਕੀਤਾ ਗਿਆ।
ਪ੍ਰਧਾਨ ਮੰਤਰੀ ਨੇ ਨਗਾਡਾ ਵੀ ਵਜਾਇਆ। ਇਸ ਪ੍ਰੋਗਰਾਮ ‘ਚ ਬਿਹਾਰ ਦੇ ਦੋਵੇਂ ਉਪ ਮੁੱਖ ਮੰਤਰੀਆਂ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਜਮੁਈ ਦੇ ਸੰਸਦ ਮੈਂਬਰ ਅਰੁਣ ਭਾਰਤੀ ਸਮੇਤ ਕਈ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਇਥੇ 8500 ਕਰੋੜ ਰੁਪਏ ਤੋਂ ਵੱਧ ਦੀਆਂ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਉਹ ਦੋ ਕਬਾਇਲੀ ਸੁਤੰਤਰਤਾ ਸੈਨਾਨੀ ਅਜਾਇਬ ਘਰ ਅਤੇ ਦੋ ਕਬਾਇਲੀ ਖੋਜ ਕੇਂਦਰਾਂ ਦਾ ਉਦਘਾਟਨ ਵੀ ਕਰਨਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/