National News : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਤੇ ਸਿੰਗਾਪੁਰ ਦੇ ਦੌਰੇ ਲਈ ਹੋਣਗੇ ਰਵਾਨਾ
ਨਵੀਂ ਦਿੱਲੀ, 3 ਸਤੰਬਰ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਅਤੇ 4 ਸਤੰਬਰ ਨੂੰ ਬਰੂਨੇਈ ਤੇ ਸਿੰਗਾਪੁਰ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸੁਲਤਾਨ ਹਾਜੀ ਹਸਨ ਅਲ ਬੋਲਕੀਆ ਦੇ ਸੱਦੇ ‘ਤੇ ਬਰੂਨੇਈ ਜਾਣਗੇ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੇ 40 ਸਾਲ ਵੀ ਪੂਰੇ ਹੋ ਰਹੇ ਹਨ। ਬਰੂਨੇਈ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਇੰਡੋ-ਪੈਸੀਫਿਕ ਵਿਜ਼ਨ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਹੈ। ਇਹ ਦੌਰਾ ਬਰੂਨੇਈ ਦੇ ਨਾਲ ਰੱਖਿਆ ਸਹਿਯੋਗ, ਵਪਾਰ ਅਤੇ ਨਿਵੇਸ਼, ਊਰਜਾ, ਪੁਲਾੜ ਤਕਨਾਲੋਜੀ, ਸਿਹਤ ਸਹਿਯੋਗ, ਸਮਰੱਥਾ ਨਿਰਮਾਣ, ਸੱਭਿਆਚਾਰ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਸਮੇਤ ਸਾਰੇ ਮੌਜੂਦਾ ਖੇਤਰਾਂ ਵਿੱਚ ਸਾਡੇ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਖੋਜ ਕੀਤੇ ਜਾਣ ਵਾਲੇ ਨਵੇਂ ਖੇਤਰਾਂ ਵਿੱਚ ਵਿਸਤਾਰ ਕਰੇਗਾ।
ਪ੍ਰਧਾਨ ਮੰਤਰੀ 4 ਅਤੇ 5 ਸਤੰਬਰ ਨੂੰ ਸਿੰਗਾਪੁਰ ਜਾਣਗੇ
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹਮਰੁਤਬਾ ਲਾਰੇਂਸ ਵੋਂਗ ਦੇ ਸੱਦੇ ‘ਤੇ 4-5 ਸਤੰਬਰ ਨੂੰ ਸਿੰਗਾਪੁਰ ਜਾਣਗੇ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਦੇ 10 ਸਾਲ ਪੂਰੇ ਹੋ ਰਹੇ ਹਨ। ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ ਨਾਲ ਦੁਵੱਲੀ ਮੀਟਿੰਗ ਕਰਨਗੇ।
ਖੇਤਰੀ ਅਤੇ ਗਲੋਬਲ ਮੁੱਦਿਆਂ ‘ਤੇ ਹੋਵੇਗੀ ਵਿਚਾਰ ਚਰਚਾ
ਇਸ ਦੌਰਾਨ ਦੋਵੇਂ ਆਉ ਭਾਰਤ-ਸਿੰਗਾਪੁਰ ਰਣਨੀਤਕ ਭਾਈਵਾਲੀ ਦੀ ਸਮੀਖਿਆ ਕਰਨਗੇ ਅਤੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਕੌਮਾਂਤਰੀ ਮੁੱਦਿਆਂ ‘ਤੇ ਵਿਚਾਰ ਕਰਨਗੇ। ਦੌਰੇ ਦੌਰਾਨ ਪ੍ਰਧਾਨ ਮੰਤਰੀ ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਨਮੁਗਾ ਰਤਨਮ ਨਾਲ ਵੀ ਮੁਲਾਕਾਤ ਕਰਨਗੇ ਅਤੇ ਸਿੰਗਾਪੁਰ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਸਿੰਗਾਪੁਰ ਦੇ ਕਾਰੋਬਾਰੀਆਂ ਨਾਲ ਵੀ ਮੁਲਾਕਾਤ ਕਰਨਗੇ।