PM ਮੋਦੀ ਕੈਬਿਨੇਟ ਦਾ ਪਹਿਲਾ ਵੱਡਾ ਫੈਸਲਾ, PM ਆਵਾਸ ਯੋਜਨਾ ਤਹਿਤ 3 ਕਰੋੜ ਨਵੇਂ ਘਰ ਬਣਾਏ ਜਾਣਗੇ
ਦਿੱਲੀ ,10 ਜੂਨ (ਵਿਸ਼ਵ ਵਾਰਤਾ): ਮੋਦੀ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਯੋਗ ਪਰਿਵਾਰਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਪੈਦਾ ਹੋਣ ਵਾਲੀਆਂ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 3 ਕਰੋੜ ਵਾਧੂ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਮਕਾਨਾਂ ਦੀ ਉਸਾਰੀ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਪਿਛਲੇ 10 ਸਾਲਾਂ ਵਿੱਚ ਆਵਾਸ ਯੋਜਨਾਵਾਂ ਤਹਿਤ ਯੋਗ ਗਰੀਬ ਪਰਿਵਾਰਾਂ ਲਈ ਕੁੱਲ 4.21 ਕਰੋੜ ਮਕਾਨ ਮੁਕੰਮਲ ਕੀਤੇ ਗਏ ਹਨ। ਨਰਿੰਦਰ ਮੋਦੀ ਰਿਕਾਰਡ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਐਕਸ਼ਨ ਮੋਡ ਵਿੱਚ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੀ ਕੈਬਨਿਟ ਦੇ ਨਵੇਂ ਚੁਣੇ ਗਏ ਮੰਤਰੀਆਂ ਨਾਲ ਪਹਿਲੀ ਕੈਬਨਿਟ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਦੇ ਤਹਿਤ 3 ਕਰੋੜ ਵਾਧੂ ਮਕਾਨਾਂ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ।