PF ਖਾਤੇ ਨੂੰ ਟ੍ਰਾਂਸਫਰ ਕਰਨਾ ਹੋਇਆ ਆਸਾਨ
- EPFO ਨੇ ਦਿੱਤੀ ਵੱਡੀ ਖੁਸ਼ਖਬਰੀ, ਪੁਰਾਣੇ ਨਿਯਮ ਕੀਤੇ ਖਤਮ
ਨਵੀ ਦਿੱਲੀ, 18 ਜਨਵਰੀ : ਨੌਕਰੀ ਪੇਸ਼ੇ ਵਾਲਿਆਂ ਲਈ ਇਕ ਖੁਸ਼ਖਬਰੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪ੍ਰੋਵੀਡੈਂਟ ਫੰਡ (PF) ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਵੱਡਾ ਕਦਮ ਚੁੱਕਿਆ ਹੈ। EPFO ਨੇ 15 ਜਨਵਰੀ, 2025 ਨੂੰ ਇੱਕ ਸਰਕੂਲਰ ਜਾਰੀ ਕਰਕੇ ਇਹ ਬਦਲਾਅ ਕੀਤਾ ਹੈ, ਜਿਸ ਨਾਲ ਮੈਂਬਰਾਂ ਨੂੰ ਪੀਐਫ ਟ੍ਰਾਂਸਫਰ ਸਬੰਧੀ ਵੱਡੀ ਰਾਹਤ ਮਿਲੇਗੀ। ਹੁਣ ਕੰਪਨੀ ਦੁਆਰਾ ਤਸਦੀਕ ਕੀਤੇ ਬਿਨਾਂ ਵੀ ਨੌਕਰੀ ਬਦਲਣ ‘ਤੇ ਕਿਸੇ ਵੀ ਕਰਮਚਾਰੀ ਨੂੰ ਪ੍ਰਾਵੀਡੈਂਟ ਫੰਡ ਟ੍ਰਾਂਸਫਰ ਕੀਤਾ ਜਾ ਸਕੇਗਾ।
EPFO ਨੇ ਹਾਲ ਹੀ ਵਿੱਚ ਇੱਕ ਸਰਕੂਲਰ ਜਾਰੀ ਕੀਤਾ ਜਿਸ ਅਨੁਸਾਰ ਕਰਮਚਾਰੀਆਂ ਨੂੰ ਖਾਤਾ ਟ੍ਰਾਂਸਫਰ ਕਰਨ ਲਈ ਆਪਣੀ ਪੁਰਾਣੀ ਜਾਂ ਨਵੀਂ ਕੰਪਨੀ ਦੀ ਵੈਰੀਫਿਕੇਸ਼ਨ ਦੀ ਲੋੜ ਨਹੀਂ ਹੋਵੇਗੀ।ਉਹ ਖੁਦ ਕਲੇਮ ਕਰਕੇ ਆਪਣਾ ਖਾਤਾ ਟ੍ਰਾਂਸਫਰ ਕਰਵਾ ਸਕਣਗੇ। ਬਸ਼ਰਤੇ ਕਿ ਉਨ੍ਹਾਂ ਦਾ UAN ਆਧਾਰ ਨਾਲ ਲਿੰਕ ਹੋਵੇ ਅਤੇ ਮੈਂਬਰਾਂ ਦੇ ਸਾਰੇ ਨਿੱਜੀ ਵੇਰਵੇ ਮੇਲ ਖਾਂਦੇ ਹੋਣ। ਜੇਕਰ 1 ਅਕਤੂਬਰ, 2017 ਤੋਂ ਬਾਅਦ UAN ਜਾਰੀ ਕੀਤਾ ਗਿਆ ਹੈ ਅਤੇ ਆਧਾਰ ਨਾਲ ਲਿੰਕ ਕੀਤਾ ਹੈ, ਤਾਂ ਵੀ ਟ੍ਰਾਂਸਫਰ ਸੰਭਵ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/