LATEST NEWS: ਜਾਣੋ ਹਰਸਿਮਰਤ ਬਾਦਲ ‘ਤੇ ਕਿਉਂ ਭੜਕੇ ਸਪੀਕਰ ਓਮ ਬਿਰਲਾ
ਨਵੀਂ ਦਿੱਲੀ 1ਅਗਸਤ (ਵਿਸ਼ਵ ਵਾਰਤਾ) : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਦੌਰਾਨ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਡਾਂਟ ਲਗਾਈ ਹੈ। ਇਸ ਤੋਂ ਇਲਾਵਾ ਸਾਰੇ ਸੰਸਦ ਮੈਂਬਰਾਂ ਨੂੰ ਸਲਾਹ ਵੀ ਦਿੱਤੀ ਗਈ ਹੈ । ਦਰਅਸਲ, ਪ੍ਰਸ਼ਨ ਕਾਲ ਦੌਰਾਨ ਸਪੀਕਰ ਓਮ ਬਿਰਲਾ ਨੇ ਹਰਸਿਮਰਤ ਕੌਰ ਬਾਦਲ ਨੂੰ ਤਿੰਨ ਵਾਰ ਸਵਾਲ ਪੁੱਛਣ ਲਈ ਕਿਹਾ। ਪਰ ਉਹ ਕਿਸੇ ਹੋਰ ਕੰਮ ‘ਚ ਰੁਝੇ ਹੋਏ ਸਨ। ਇਸ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਤੁਹਾਨੂੰ ਤਿੰਨ ਵਾਰ ਬੁਲਾਇਆ ਗਿਆ ਪਰ ਤੁਸੀਂ ਗੱਲਬਾਤ ‘ਚ ਰੁੱਝੇ ਹੋਏ ਸੀ। ਇਸ ਲਈ ਹੁਣ ਤੁਹਾਨੂੰ ਸਵਾਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ। ਇਸਤੋਂ ਬਾਅਦ ਸਦਨ ‘ਚ ਹੰਗਾਮਾ ਹੋਇਆ। ਪਰ ਰੌਲੇ ਤੋਂ ਬਾਅਦ ਉਨ੍ਹਾਂ ਨੂੰ ਸਵਾਲ ਕਰਨ ਦੀ ਆਗਿਆ ਦੇ ਦਿੱਤੀ ਗਈ।